ਰੋਪੜ, 05 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਡਾ. ਐੱਸ.ਪੀ. ਸਿੰਘ ਓਬਰਾਏ ਦੁਆਰਾ ਸੰਚਾਲਿਤ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਲੋੜਵੰਦ ਪਰਿਵਾਰਾਂ ਲਈ ਤਿੰਨ ਨਵੇਂ ਮਕਾਨਾਂ ਦਾ ਨੀਂਹ ਪੱਥਰ ਰੱਖਿਆ ਗਿਆ। ਜ਼ਿਲ੍ਹਾ ਪ੍ਰਧਾਨ ਜੇ.ਕੇ. ਜੱਗੀ ਨੇ ਦੱਸਿਆ ਕਿ ਹੁਣ ਤੱਕ ਅੱਠ ਮਕਾਨ ਤਿਆਰ ਕਰਕੇ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ ਹਨ। ਅੱਜ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਅਤੇ ਡਾ. ਰਜਿੰਦਰ ਸਿੰਘ ਅਟਵਾਲ ਡਾਇਰੈਕਟਰ ਹੈਲਥ ਟਰੱਸਟ ਦੀ ਉਚੇਚੀ ਹਾਜਰੀ ਵਿੱਚ ਕੁਲਦੀਪ ਸਿੰਘ ਬੈਰਾਮਪੁਰ, ਅਵਤਾਰ ਸਿੰਘ ਬਹਿਰਾਮਪੁਰ ਅਤੇ ਬਲਵਿੰਦਰ ਸਿੰਘ ਬੈਰਾਮਪੁਰ ਲਈ ਉਸਾਰੀ ਆਰੰਭ ਕਰ ਦਿੱਤੀ ਗਈ ਹੈ। ਇਨ੍ਹਾਂ ਦੇ ਨਾਲ਼ ਹੀ ਸ਼ੀਤਲ ਜੱਗੀ ਰੋਪੜ ਅਤੇ ਪ੍ਰੀਤਮ ਕੌਰ ਹੁਸੈਨਪੁਰ ਦਿਆਂ ਮਕਾਨਾਂ ਦਾ ਨਿਰਮਾਣ ਚੱਲ ਰਿਹਾ ਹੈ। ਜਿਕਰਯੋਗ ਹੈ ਕਿ ਸੰਸਥਾ ਵੱਲੋਂ 278 ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ, ਬੱਚੀਆਂ ਲਈ ਸਿਲਾਈ-ਕਢਾਈ ਸੈਂਟਰ, ਖੂਨ ਜਾਂਚ ਕੇਂਦਰ ਆਦਿ ਜਿਹੀਆਂ ਮੁਫ਼ਤ ਸੇਵਾਵਾਂ ਵੀ ਬਾਦਸਤੂਰ ਜਾਰੀ ਹਨ। ਇਸ ਮੌਕੇ ਪਿੰਡ ਦੇ ਸਰਪੰਚ ,ਪੰਚ, ਵਾਸੀ, ਅਸ਼ਵਨੀ ਖੰਨਾ, ਮਦਨ ਗੁਪਤਾ, ਇੰਦਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।