ਸਰਸਾ ਨਦੀ ਤੇ ਵਿਛੋੜਾ ਪੈ ਗਿਆ। ਮਾਤਾ ਗੁਜਰੀ ਜੀ ਨੇ ਆਪਣੇ ਘੋੜੇ ਦੇ ਉੱਤੇ ਬਾਬਾ ਸਿੰਘ ਤੇ ਜ਼ੋਰਾਵਰ ਸਿੰਘ ਨੂੰ ਬਿਠਾਇਆ। ਬਾਬਾ ਫਤਿਹ ਸਿੰਘ ਦਾ ਜਨਮ 1699 ਈ, ਦਾ ਸੀ। ਬਾਬਾ ਜ਼ੋਰਾਵਰ ਸਿੰਘ ਇਨ੍ਹਾਂ ਤੋਂ ਵੱਡੇ ਹਨ। ਕੁਝ ਇਤਿਹਾਸਕ ਦਾ ਜਨਮ ਕਹਿੰਦੇ ਹਨ। ਤੇ ਕੁਝ ਇਤਿਹਾਸਕ 1697 ਈ, ਦਾ।
ਮਾਂ ਨੇ ਸਰਸਾ ਪਾਰ ਕੀਤੀ। ਪੁੱਤਰ ਨਜ਼ਰ ਨਹੀਂ ਆਇਆ। ਨੂੰਹਾਂ ਨਜ਼ਰ ਨਹੀਂ ਆਈਆਂ। ਆਪਣੇ ਵੱਡੇ ਪੋਤਰੇ ਨਹੀਂ ਦਿੱਸੇ। ਲਗਦਾ ਹੈ ਸਰਸਾ ਨਦੀ ਦਾ ਪਾਣੀ ਰੋੜ ਕੇ ਲੈਣ ਗਿਆ ਹੈ
ਹਜੂਰ ਦੇ ਮਾਤਾ ਤੇ ਬੱਚੇ ਚੱਲੇ ਹਨ। ਰਸਤੇ ਵਿਚ ਗੰਗੂ ਮਿਲਿਆ। ਆਪਣੇ ਪਿੰਡ ਖੇੜੀ ਲੈਣ ਕੇ ਆ ਗਿਆ। ਸ਼ਾਮ ਦਾ ਸਮਾਂ ਸੀ। ਮਾਤਾ ਗੁਜਰੀ ਜੀ ਤੇ ਦੋਨੋਂ ਲਾਲ ਉਨ੍ਹਾਂ ਨੂੰ ਅਜ ਕੲਈ ਦਿਨਾਂ ਤੋਂ ਬਾਅਦ ਭੋਜਨ ਛੱਕਣ ਲਈ ਮਿਲਿਆ। ਮਾਂ ਦੋਨੋਂ ਪੋਤਰਿਆਂ ਨੂੰ ਸੀਨੇ ਨਾਲ ਲਾ ਕੇ ਪਾਠ ਰਾਤ ਨੂੰ ਇਕਲਿਆਂ ਕੀਤਾ। ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਕੀਤਾ ਹੈ। ਮਾਤਾ ਜੀ ਲੰਮੇ ਪੈ ਗਏ। ਸੱਜੇ ਖੱਬੇ ਦੋਨੋਂ ਪੋਤਰੇ ਚੌਕੜੀ ਮਾਰੀ ਕੇ ਬੈਠੇ ਹਨ।
ਆਪਸ ਵਿਚ ਗੱਲ ਕਰ ਕੇ ਪੁੱਛ ਰਿਹੈਂ ਹਨ। ਮਾਂ ਸਾਨੂੰ ਦਸੋ ਸਾਡੇ ਪਿਤਾ ਜੀ ਪਿਆਰੇ ਸਾਡੇ ਸਿੰਘ ਇਕਲਿਆਂ ਕਿਉਂ ਛੱਡ ਗਏ ਹਨ। ਇਕਦਮ ਫਤਿਹ ਸਿੰਘ ਬੋਲੇ ਤੇ ਕਹਿਣ ਲੱਗੇ ਦੇਖ ਮੇਰੇ ਵੀਰਿਆਂ ਸਾਡੇ ਬਾਪੂ, ਸਾਡੇ ਅੱਬਾ, ਸਾਡੇ ਪਿਤਾ ਨੇ ਸਾਡੇ ਭਰਾਵਾਂ ਨੇ ਰਣ ਤੱਤੇ ਵਿਚ ਜੂਝਣਾ ਹੈ ਤੇ ਇਕ ਗੱਲ ਤੈਨੂੰ ਦੱਸਾਂ ਬਾਬਾ ਫਤਿਹ ਸਿੰਘ ਜੀ ਦੇ ਸ਼ਬਦ ਹਨ ਸਾਡੇ ਵੀਰ ਰਣ ਜਿੱਤ ਕੇ ਆਉਣਗੇ। ਸਾਡੇ ਪਿਤਾ ਜੀ ਜੰਗ ਜਿੱਤ ਕੇ ਆਉਣਗੇ।
ਪਹਿਲਾਂ ਅਜੀਤ ਸਿੰਘ ਵੀਰ ਜਦੋਂ ਰਣ ਜਿੱਤ ਕੇ ਆਉਂਦੇ ਸਨ ਤਾਂ ਆਉਂਦਿਆਂ ਸਾਰ ਮੈਨੂੰ ਚੁੱਕਦੇ ਸਨ। ਹੁਣ ਜਦੋਂ ਪਿਤਾ ਨਾਲ ਰਣ ਜਿੱਤ ਕੇ ਆਉਣਗੇ ਤਾਂ ਦੋੜ ਕੇ ਮੈਨੂੰ ਚੁਕਣਗੇ ਪਰ ਮੈਂ ਉਨ੍ਹਾਂ ਦੇ ਕੁੱਛੜ ਨਹੀਂ ਚੜ੍ਹਨਾ। ਪਿਤਾ ਜੀ ਸਾਨੂੰ ਬਾਰ ਬਾਰ ਮਨਾਉਣਗੇ। ਮਾਵਾਂ ਲੱਗੇ ਲਗਾਉਣਗੀਆਂ ਪਰ ਅਸੀਂ ਨਹੀਂ ਬੋਲਣਾ। ਅਸੀਂ ਉਨ੍ਹਾਂ ਨਾਲ ਗੱਲ ਨਹੀਂ ਕਰਨੀ। ਦਾਦੀ ਮਾਂ ਸੁਣਦੀ ਰਹੀ ਸੀ ਹੋ ਸਕਦਾ ਹੈ ਕਿ ਜਿਹੜੇ ਵੀਰ ਅੱਗੇ ਖੇਡਦਿਆਂ ਨੂੰ ਕੁੱਛੜ ਚੁਕਦੇ ਸਨ ਹੁਣ ਮਿਲਣਗੇ ਪਰ ਸੱਚਖੰਡ ਦੇ ਦਰਵਾਜ਼ੇ ਤੇ। ਪਿਤਾ ਜੀ ਮਿਲਣਗੇ ਪਰ ਰੱਬ ਦੇ ਘਰ ਅੰਦਰ। ਉਥੇ ਸ਼ਬਦ ਕਹੇ ਕਿ ਜਦੋਂ ਜਿੱਤ ਕੇ ਆਉਣਗੇ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਉਹ ਪਰਤ ਕੇ ਆਉਣਗੇ। ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ ਹਨ ਕਿ ਅਸੀਂ ਰੁਸਾਂਗੇ ਜ਼ਰੂਰ ਪਰ ਪਿਤਾ ਜੀ ਜਦੋਂ ਗੋਦ ਵਿਚ ਬਿਠਾਉਣਗੇ ਤਾਂ ਉਦੋਂ ਅਸੀਂ ਵਾਅਦਾ ਲਵਾਂਗੇ ਕੀ ਵਾੳਦਾ। ਕਹਿਣ ਲੱਗੇ ਕਿ ਅਸੀਂ ਕਹਾਂਗੇ ਕਿ ਅੱਜ ਤੋਂ ਬਾਅਦ ਸਾਨੂੰ ਤੇ ਦਾਦੀ ਨੂੰ ਭੁਲਾਇਆ ਨਾ।
ਦਾਦੀ ਨੇ ਸੁਣਿਆ ਤੇ ਕਿਹਾ ਮੇਰੇ ਬਚਿਉ ਤੁਸੀਂ ਕਿਹੜੇ ਸੁਪਨੇਂ ਸਜਾਉਂਦੇ ਹੋ। ਪਤਾ ਨਹੀਂ ਕੀ ਹੋਣਾ ਹੈ। ਦਾਦੀ ਬੋਲੀ ਰਾਤ ਬੀਤ ਰਹੀ ਹੈ ਤੁਸੀਂ ਸੌ ਜਾਓ। ਅੱਜ ਕਾਫ਼ੀ ਦਿਨਾਂ ਬਾਅਦ ਰਜਾਈ ਮਿਲ਼ੀ ਸੀ।
ਚਲਦਾ

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18