ਡਰਦੇ ਨਹੀਂ ਤੇਰੇ ਕੋਲੋਂ
ਸਾਨੂੰ ਕੀ ਡਰਾਉਨੈਂ ਸੂਬਿਆ
ਡਰ ਮੌਤ ਨੂੰ ਤੂੰ ਕਿਉਂ
ਮੌਤ ਦਾ ਦਖਾਉਨੈਂ ਸੂਬਿਆ
ਨੀਂਦ ਵਿੱਚੋਂ ਤੈਨੂੰ ਸੁੱਤੇ ਨੂੰ ਜਗਾਉਣ ਆਏ ਹਾਂ
ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਆਏ ਹਾਂ
ਉਮਰ ਨਿਆਣੀ ਸਾਡੀ
ਹੌਂਸਲੇ ਬੁਲੰਦ ਦੇਖ ਲੈ
ਉੱਚੀ ਜਿੰਨੀ ਮਰਜ਼ੀ
ਕਰਕੇ ਤੂੰ ਕ੍ਹੰਧ ਦੇਖ ਲੈ
ਹੰਕਾਰ ਵਾਲਾ ਕਿਲਾ ਤੇਰਾ ਢਾਹੁਣ ਆਏ ਹਾਂ
ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਆਏ ਹਾਂ
ਡੁੱਲੇ ਹੋਏ ਬੇਰਾਂ ਨੂੰ
ਚੱਕ ਝੋਲੀ ਵਿੱਚ ਪਾਲੈ ਤੂੰ
ਮੰਗ ਲੈ ਤੂੰ ਮਾਫ਼ੀ
ਕੀਤੀ ਭੁੱਲ ਬਖਸ਼ਾਲੈ ਤੂੰ
ਇਹੋ ਗੱਲ ਤੈਨੂੰ ਸਮ੍ਹਝਾਉਣ ਆਏ ਹਾਂ
ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਆਏ ਹਾਂ
ਖਾਧ੍ਹੀਆਂ ਝੂਠੀਆਂ ਤੂੰ ਸੌਂਹਾਂ
ਸਿਰੇ ਇੱਕ ਨਾ ਚ੍ਹੜਾਈ ਹੈ
ਲੱਗਦਾ ਹੈ ਮੌਤ ਤੇਰੀ ਹੁਣ
ਸਿਰ ਚ੍ਹੜ ਆਈ ਹੈ
ਤਖਤ ਤੇਰਾ ਮਿੱਟੀ ਚ ਮਿਲਾਉਣ ਆਏ ਹਾਂ
ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਆਏ ਹਾਂ
ਸਿੱਧੂ ਕਹੇ ਜੋਰ ਜੇਅੜਾ
ਲੱਗਦਾ ਹੈ ਲਾ ਲੈ ਤੂੰ
ਰਹਿ ਗਈ ਜੇਅੜੀ ਕਸਰ
ਉਹ ਵੀ ਅਜਮਾ ਲੈ ਤੂੰ
ਤਖਤ ਤਾਜ ਤੇਰਾ ਠਕਰਾਉਣ ਆਏ ਹਾਂ
ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਆਏ ਹਾਂ
ਝੁਕ ਜਾਂਗੇ ਤੇਰੇ ਅੱਗੇ
ਬਾਰ ਛੋਟੇ ਰਖਵਾਏ ਤੂੰ
ਫ੍ਹੜਣ ਲਈ ਸਾਨੂੰ ਜਾਲ
ਬੜੇ ਕ੍ਹੋਝੇ ਸੀ ਵਿਛਾਏ ਤੂੰ
ਤੈਨੂੰ ਜੁੱਤੀ ਦੀਆਂ ਨੋਕਾਂ ਤੇ ਬਿਠਾਉਣ ਆਏ ਹਾਂ
ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਆਏ ਹਾਂ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505

