ਸ.ਸੰ.ਜ.ਕ.ਸ.ਦ.ਸਸਸਸ.ਐੱਸ.ਓ.ਈ. (ਨੀਲ ਕੋਠੀ ਵਿੰਗ) ਡੀ ਡੀ ਓ ਸ੍ਰੀ ਹਰਦੇਵ ਕੁਮਾਰ ਜੀ/ਪ੍ਰਿੰਸੀਪਲ ਇੰਚਾਰਜ ਸ੍ਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੱਖ ਵੱਖ ਵਰਗ ਦੇ ਬੱਚਿਆਂ ਨੇ ਭਾਗ ਲਿਆ। ਜਿਸ ਵਿੱਚ ਸਕੂਲ ਦੀ ਹਾਕੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਸ ਵਿੱਚ ਤਨਵੀਰ ਕੁਮਾਰ, ਕ੍ਰਿਸ਼ , ਕਬੀਰ ਛੇਵੀਂ ਸ਼੍ਰੇਣੀ ਅਤੇ ਮਨਜੋਤ ਸਿੰਘ ਸੱਤਵੀਂ ਨੇ ਵਧੀਆ ਪ੍ਰਦਰਸ਼ਨ ਕੀਤਾ।ਲੱਕੀ ਪਰੋਚਾ ਨੇ ਗੋਲਡ ਮੈਡਲ, ਗੋਬਿੰਦ ਕੁਮਾਰ ਨੇ ਗੋਲਡ ਮੈਡਲ, ਅਤੇ ਤੁਸ਼ਾਰ ਨੇ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ। ਪ੍ਰਿੰਸੀਪਲ ਵੱਲੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ। ਜਿਸ ਵਿੱਚ ਸ਼੍ਰੀਮਤੀ ਅਨੀਤਾ ਬੱਤਰਾ, ਮੈਡਮ ਸੋਨੀਆ ਵੀਰ ਕੁਮਾਰ, ਮੈਡਮ ਜਸਪ੍ਰੀਤ ਕੌਰ, ਮੈਡਮ ਨੇਹਾ, ਮੈਡਮ ਅੰਜੂ ਜੈਨ, ਮੈਡਮ ਮਿਨਾਕਸ਼ੀ ਜਿੰਦਲ, ਮੈਡਮ ਰੀਨਾ ਸਿੰਗਲਾ, ਮੈਡਮ ਨਸੀਬ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਟੀਨੂ ਬਾਂਸਲ, ਮੈਡਮ ਨੀਲਮ ਅਤੇ ਲੇਖਕ ਰਣਬੀਰ ਸਿੰਘ ਪ੍ਰਿੰਸ ਆਦਿ ਸ਼ਾਮਿਲ ਰਹੇ। ਸਕੂਲ ਦੇ ਸਮੂਹ ਸਟਾਫ਼ ਅਤੇ ਮਾਪਿਆਂ ਵੱਲੋਂ ਬੱਚਿਆਂ ਦੀ ਮਿਹਨਤ ਤੇ ਜਿੱਤ ਪ੍ਰਾਪਤੀ ਲਈ ਖੁਸ਼ੀ ਪ੍ਰਗਟਾਈ । ਜਿਨ੍ਹਾਂ ਨੇ ਸੰਸਥਾ ਦਾ ਨਾਮ ਰੌਸ਼ਨ ਕੀਤਾ।
ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਲੋਨੀ ਸੰਗਰੂਰ
9872299613