ਚਾਨਣ ਮੁਨਾਰਾ ਬਣ ਕੇ ਅੱਜ ਫਿਰ,
ਅਧਿਆਪਕ ਦਿਵਸ ਹੈ ਆ ਗਿਆ।
ਅੱਜ ਸਾਨੂੰ ਸੱਭ ਨੂੰ ਆਪਣਾ ਆਪਣਾ।
ਅਧਿਆਪਕ ਹੈ ਯਾਦ ਆ ਗਿਆ।।
ਸਵਿਤਰੀ ਬਾਈ ਫੂਲੇ ਜੀ ਵੱਲੋਂ ਕੀਤਾ,
ਹੋਇਆ ਕਠੋਰ ਤਪ ਯਾਦ ਆ ਗਿਆ।।
ਜਿਹੜਾ ਤਪ ਸਵਿਤਰੀ ਬਾਈ ਫੂਲੇ ਜੀ ਨੂੰ ,
ਅਧਿਆਪਕ ਹੋਣ ਦਾ ਮਾਣ ਦਿਲਾ ਗਿਆ।
ਜਿਹੜਾ ਤਪ ਕਠੋਰ ਤਸੀਹਿਆਂ ਨੂੰ ਵੀ,
ਫੁੱਲਾਂ ਵਾਂਗਰਾ ਕੋਮਲ ਸੀ ਬਣਾ ਗਿਆ।
ਜਿਹੜਾ ਤਪ ਵਿੱਦਿਆ ਰੂਪੀ ਚਾਨਣ ਬਣ,
ਔਰਤਾਂ ਦੇ ਜੀਵਨ ਨੂੰ ਸੀ ਰੌਸ਼ਨਾ ਗਿਆ।
ਜਿਹੜਾ ਤਪ ਔਰਤਾਂ ਅਤੇ ਮਰਦਾਂ ਵਿੱਚਲੇ,
ਸਾਰੇ ਫ਼ਰਕਾਂ ਨੂੰ ਜੜ੍ਹਾਂ ਤੋਂ ਸੀ ਮਿਟਾ ਗਿਆ।
ਜਿਹੜਾ ਤਪ ਔਰਤ ਵਰਗ ਦਾ ਸਮਾਜ ਚ,
ਸੱਚਾ ਅਤੇ ਉੱਚਾ ਰੁੱਤਬਾ ਸੀ ਬਣਾ ਗਿਆ।
ਜਿਹੜਾ ਤਪ ਔਰਤਾਂ ਦੇ ਲਈ ਇੱਕ ਸੱਚੇ,
ਮਸੀਹੇ ਦਾ ਸੱਚਾ ਰੂਪ ਧਾਰ ਸੀ ਆ ਗਿਆ।
ਸਵਿਤਰੀ ਬਾਈ ਫੂਲੇ ਜੀ ਦਾ ਕਠੋਰ ਤਪ,
ਅੱਜ ਅਧਿਆਪਕ ਦਿਵਸ ਕਹਿਲਾ ਗਿਆ।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਮੋ: 9876666381