ਸਫਾ਼ਈ ਦਾ ਹੈ ਰੱਖਣਾ ਧਿਆਨ ਬੱਚਿਓ,
ਅੱਜ ਤੋਂ ਹੀ ਲਈਏ ਆਪਾਂ ਠਾਣ ਬੱਚਿਓ,
ਖੁਦ ਤੋਂ ਹੈ ਆਪਾਂ ਸ਼ੁਰੂਆਤ ਕਰਨੀ
ਸਭ ਨੂੰ ਹੈ ਹੋਣਾ ਫਿਰ ਮਾਣ ਬੱਚਿਓ,
ਸਾਫ਼ ਥਾਵਾਂ ਹੁੰਦੀਆਂ ਪਸੰਦ ਸਭ ਨੂੰ
ਘਰ ਆਉਣ ਅਨੇਕਾਂ ਮਹਿਮਾਨ ਬੱਚਿਓ,
ਪਲਾਸਟਿਕ ਦੀ ਵਰਤੋਂ ਸਾਰੇ ਬੰਦ ਕਰ ਕੇ
ਪਾਈਏ ਆਪਣਾ ਬਣਦਾ ਯੋਗਦਾਨ ਬੱਚਿਓ।
ਪਸ਼ੂਆਂ ਦੇ ਲਈ ਹਾਨੀਕਾਰਕ ਹੁੰਦੀ ਏ
ਵਾਤਾਵਰਨ ਨੂੰ ਵੀ ਪਹੁੰਚਾਏ ਨੁਕਸਾਨ ਬੱਚਿਓ,
ਕੂੜੇ ਕਰਕਟ ਦਾ ਸਹੀ ਨਿਪਟਾਰਾ ਕਰਕੇ
ਭਵਿੱਖ ਨਾਲ ਸੰਵਾਰੀਏ ਵਰਤਮਾਨ
ਬੱਚਿਓ,
ਆਪੋ ਆਪਣਾ ਸਭ ਫ਼ਰਜ ਪਛਾਣ ਕੇ
ਕੁਦਰਤ ਦੇ ਬਣੀਏ ਆਪਾਂ ਕਦਰਦਾਨ ਬੱਚਿਓ,
ਸਮਾਂ ਰਹਿੰਦੇ ਜੇ ਨਾ ਆਪਾਂ ਸੁਧਰੇ
ਸਭ ਨੂੰ ਹੈ ਹੋਣਾ ਫਿਰ ਨੁਕਸਾਨ ਬੱਚਿਓ,
ਖੁਦ ਜਾਗੋ ਨਾਲੇ ਜਗਾਓ ਸਭ ਨੂੰ
ਚਾਰੇ ਪਾਸੇ ਵੰਡੀਏ ਇਹ ਗਿਆਨ ਬੱਚਿਓ,
ਸਫ਼ਾਈ ਵਾਲੀ ਜਗ੍ਹਾ ਤੇ ਖੁਦਾਈ ਵੱਸਦੀ
ਗੁਰੂਆਂ ਦਾ ਹੈ ਇਹੋ ਫੁਰਮਾਨ ਬੱਚਿਓ,
ਇਹ ਗੱਲ ਅੱਜ ਤੋਂ ਹੀ ਪੱਲੇ ਬੰਨ ਕੇ
ਕੁਦਰਤ ਦਾ ਹੈ ਕਰਨਾ ਸਨਮਾਨ ਬੱਚਿਓ,
ਸਫ਼ਾਈ ਦਾ ਹੈ ਰੱਖਣਾ ਧਿਆਨ ਬੱਚਿਓ,
ਅੱਜ ਤੋਂ ਹੀ ਲਈਏ ਆਪਾਂ ਠਾਣ ਬੱਚਿਓ।

ਸ.ਧਰਮਿੰਦਰ ਸਿੰਘ
ਸ.ਸ.ਸ.ਸਕੂਲ ਦੰਦਰਾਲਾ ਢੀਂਡਸਾ (ਪਟਿਆਲਾ)