ਗ੍ਰਹਿਆਂ ਅਤੇ ਨੱਛਤਰਾਂ ਦਾ ਰਾਸ਼ੀ ਪਰਿਵਰਤਨ ਹਿੰਦੂ ਧਰਮ ਵਿੱਚ ਬਹੁਤ ਮੱਹਤਵਪੂਰਨ ਮੰਨਿਆਂ ਜਾਂਦਾ ਹੈ। ਇੱਕ ਨਿਸ਼ਚਿਤ ਮਿਆਦ ਪੂਰੀ ਕਰਨ ਤੋਂ ਬਾਅਦ, ਸਾਰੇ ਗ੍ਰਹਿ ਇੱਕ ਰਾਸ਼ੀ ਨੂੰ ਛੱਡ ਕੇ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦੇ ਹਨ। ਗ੍ਰਹਿਆਂ ਦੇ ਇਸ ਵਰਤਾਰੇ ਨੂੰ ਗੋਚਰ ਕਿਹਾ ਜਾਂਦਾ ਹੈ। ਪਰਿਵਰਤਨ ਸਿੱਧੇ ਤੌਰ ਤੇ ਸਾਰੇ ਗ੍ਰਹਿਆਂ ਅਤੇ 12 ਰਾਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ।
ਸਾਰੇ ਗ੍ਰਹਿਆਂ ਦੀ ਰਾਸ਼ੀ ਬਦਲਣ ਦਾ ਸਮਾਂ ਵੱਖਰਾ-ਵੱਖਰਾ ਹੈ। ਜੋ ਸਾਰੀਆਂ ਰਾਸ਼ੀਆਂ ਨੂੰ ਸਕਾਰਾਤਮਕ ਅਤੇ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰਦਾ ਹੈ। ਜੋਤਿਸ਼ ਵਿੱਚ ਸ਼ਨੀ ਦੇਵ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਸ਼ਨੀ ਦੇਵਤਾ ਨੂੰ ਨਿਆ ਦਾ ਦੇਵਤਾ ਕਿਹਾ ਜਾਂਦਾ ਹੈ। ਇਸ ਗ੍ਰਹਿ ਦੀ ਗਤੀ ਬਹੁਤ ਹੌਲੀ ਹੈ। ਇਸ ਲਈ ਸ਼ਨੀ ਢਾਈ ਸਾਲਾਂ ਵਿੱਚ ਰਾਸ਼ੀ ਬਦਲਦੇ ਹਨ। ਸ਼ਨੀ ਦੀ ਜ਼ਿਆਦਾਤਰ ਚਰਚਾ ਉਨ੍ਹਾਂ ਦੀ ਸਾਢ ਸਤੀ ਅਤੇ ਢਈਆਂ ਨੂੰ ਲੈ ਕੇ ਹੁੰਦੀ ਹੈ। ਸ਼ਨੀ ਦੇਵ ਇਸ ਸਮੇਂ ਕੁੰਭ ਰਾਸ਼ੀ ਵਿੱਚ ਬਿਰਾਜਮਾਨ ਹਨ ਅਤੇ 30 ਜੂਨ ਨੂੰ ਸ਼ਨੀ ਦੇਵ ਕੁੰਭ ਰਾਸ਼ੀ ਵਿੱਚ ਉਲਟੀ ਚਾਲ ਚੱਲਣ ਜਾ ਰਹੇ ਹਨ। ਸ਼ਨੀ ਦੀ ਉਲਟੀ ਗਤੀ ਦੇ ਕਾਰਨ, ਇਸ ਦੇ ਸਕਾਰਾਤਮਕ ਅਤੇ ਨਾਕਾਰਤਮਕ ਪ੍ਰਭਾਵ ਸਾਰੀਆਂ 12 ਰਾਸ਼ੀਆਂ ਤੇ ਦਿਖਾਈ ਦਿੰਦੇ ਹਨ। ਆਉ ਅਸੀ ਜਾਣਦੇ ਹਾਂ, ਇਸ ਵਾਰ ਸ਼ਨੀ ਦੀ ਉਲਟੀ ਗਤੀ ਕਾਰਨ ਕਿਹੜੀ ਰਾਸ਼ੀ ਦੇ ਲੋਕਾਂ ਦੀ ਕਿਸਮਤ ਚਮਕਣ ਵਾਲੀ ਹੈ।
ਸ਼ਨੀ 15 ਨਵੰਬਰ ਤੱਕ ਕੁੰਭ ਰਾਸ਼ੀ ਵਿੱਚ ਰਹੇਗਾ। ਸ਼ਨੀ ਇਸ ਸਮੇਂ ਆਪਣੀ ਮੁੜ ਰਾਸ਼ੀ ਕੁੰਭ ਵਿੱਚ ਹੈ।ਕੁੰਭ ਤੋਂ ਸ਼ਨੀ 30 ਜੂਨ ਨੂੰ ਇਸ ਰਾਸ਼ੀ ਵਿੱਚ ਪਿਛਾਖੇੜੀ ਹੋ ਜਾਵੇਗਾ, ਯਾਨੀ ਕਿ ਇਹ ਉਲਟ ਦਿਸ਼ਾ ਵੱਲ ਚੱਲੇਗਾ।
1. ਮੇਖ : ਮੇਖ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਬਹੁਤ ਚੰਗਾ ਰਹੇਗਾ। ਲੰਬੇ ਸਮੇਂ ਤੋਂ ਪੈਡਿੰਗ ਪਏ ਪੈਸੇ ਵਾਪਸ ਮਿਲ ਜਾਣਗੇ। ਵਪਾਰ ਵਿੱਚ ਲਾਭ ਹੋਵੇਗਾ। ਮੇਖ ਰਾਸ਼ੀ ਦੇ ਲੋਕਾਂ ਨੂੰ ਆਪਣੇ ਕਾਰੋਬਾਰ ਵਿੱਚ ਲਾਭ ਮਿਲੇਗਾ। ਸ਼ਨੀ ਦੇਵ ਦੀ ਕਿਰਪਾ ਨਾਲ ਤੁਹਾਨੂੰ ਹਰ ਖੇਤਰ ਵਿੱਚ ਸਫਲਤਾ ਮਿਲੇਗੀ।
2.ਸਿੰਘ: ਸ਼ਨੀ ਨੀ ਉਲਟੀ ਗਤੀ ਸਿੰਘ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਵੇਗੀ। ਨੋਕਰੀਪੇਸ਼ਾਂ ਲੋਕਾਂ ਲਈ ਤਰੱਕੀ ਦੇ ਮੌਕੇ ਹੋਣਗੇ। ਸਾਲ ਦੇ ਅੰਤ ਤੱਕ ਸ਼ਨੀ ਦੀ ਕ੍ਰਿਪਾ ਨਾਲ ਚੰਗਾ ਲਾਭ ਹੋਵੇਗਾ।
3.ਧਨ: ਧਨ ਰਾਸ਼ੀ ਦੇ ਲੋਕਾਂ ਨੂੰ ਆਪਣੇ ਕਰੀਅਲ ਵਿੱਚ ਸ਼ੁਭ ਨਤੀਜੇ ਮਿਲਣਗੇ ਅਤੇ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫਲ ਹੋਣਗੀਆਂ। ਪੈਸਾ ਨਿਵੇਸ਼ ਕਰਨ ਨਾਲ ਤੁਹਾਨੂੰ ਬਿਹਤਰ ਰਿਟਰਨ ਮਿਲੇਗਾਂ। ਜਿਨ੍ਹਾਂ ਲੜਕੇ/ਲੜਕੀਆਂ ਦੇ ਵਿਆਹ ਵਿੱਚ ਰੁਕਾਵਟਾਂ ਨੇ ਉਹਨਾਂ ਦੇ ਵਿਆਹ ਦੇ ਯੋਗ ਪੈਦਾ ਹੋਣਗੇ।
4.ਕੰਨਿਆ : ਕੰਨਿਆਂ ਰਾਸ਼ੀ ਦੇ ਲੋਕਾਂ ਨੂੰ ਸਿਹਤ ਸਬੰਧੀ ਸੱਮਸਿਆਵਾਂ ਤੋਂ ਮੁਕਤੀ ਮਿਲੇਗੀ। ਵਿਦੇਸ਼ ਯਾਤਰਾ ਦੇ ਯੋਗ ਪੈਦਾ ਹੋਣਗੇ। ਕੋਟ ਕੇਸਾਂ ਵਿੱਚ ਸਫਲਤਾ ਮਿਲੇਗੀ। ਨਵੀ ਜ਼ਮੀਨ ਬਣਨੇ ਦੇ ਯੋਗ ਹਨ।
ਉਪਰੋਕਤ ਇਹ ਉਹ ਰਾਸ਼ੀਆਂ ਹਨ, ਜਿਨ੍ਹਾਂ ਤੇ ਸ਼ਨੀ ਦੀ ਵਿਸ਼ੇਸ਼ ਕ੍ਰਿਪਾ ਹੋਵੇਗੀ। ਪਰ ਹੋਰ ਰਾਸ਼ੀਆਂ ਵੀ ਕੁਝ ਉਪਾਅ ਕਰਕੇ ਆਪਣੇ ਜੀਵਨ ਨੂੰ ਅਸਾਨ ਬਣਾ ਸਕਦੇ ਹਨ।
ਸ਼ਨੀ ਨੂੰ ਮਜਬੂਤ ਕਰਨ ਦਾ ਉਪਾਅ: ਸ਼ਨੀ ਨੂੰ ਮਜ਼ਬੂਤ ਕਰਨ ਲਈ ਵਿਅਕਤੀ ਨੂੰ ਹਰ ਸ਼ਨੀਵਾਰ ਸ਼ਨੀ ਦੇਵ ਨੂੰ ਤੇਲ ਚੜਾਉਣਾ ਚਾਹੀਦਾ ਹੈ। ਇਸ ਦਿਨ ਲੋੜਵੰਦਾ ਨੂੰ ਕਾਲੇ ਰੰਗ ਕੱਪੜੇ ਵੀ ਦਾਨ ਕਰਨੇ ਚਾਹੀਦੇ ਹਨ।
ਡਾ. ਸੁਖਵੀਰ ਸਿੰਘ
ਜੋਤਿਸ਼ ਅਚਾਰੀਆ
62848-21560