ਸ਼ਨੀ ਗ੍ਰਹਿ ਨੂੰ ਜੋਤਿਸ਼ ਵਿੱਚ 09 ਗ੍ਰਹਿ ਦਾ ਸੈਨਾਪਤੀ ਕਿਹਾ ਜਾਂਦਾ ਹੈ। ਸ਼ਨੀ ਗ੍ਰਹਿ ਦਾ ਨਾਮ ਆਉਦਿਆਂ ਹੀ ਲੋਕਾਂ ਦੇ ਦਿਲਾਂ ਵਿੱਚ ਡਰ ਬਣ ਜਾਂਦਾ ਹੈ, ਜਾਂ ਕਿਹਾ ਜਾਵੇ ਕੀ ਸ਼ਨੀ ਗ੍ਰਹਿ ਦਾ ਵਰਨਣ ਇਵੇ ਕੀਤਾ ਗਿਆ ਹੈ, ਕਿ ਹਰ ਕਿਸੇ ਨੂੰ ਹੁੰਦਾ ਹੈ, ਕਿ ਜੇਕਰ ਕੁੰਡਲੀ ਵਿੱਚ ਸ਼ਨੀ ਦੀ ਸਾੜ ਸਤੀ ਜਾਂ ਢਾਈਆਂ ਆ ਜਾਵੇ ਤਾਂ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆ ਜਾਂਦੀਆਂ ਨੇ, ਪਰ ਇੰਝ ਨਹੀ ਹੁੰਦਾ ਹੈ। ਸ਼ਨੀ ਦੇਵਤਾ ਨੂੰ ਨਿਆਂ ਅਤੇ ਸੱਚਾਈ ਦਾ ਕਾਰਕ ਮੰਨਿਆਂ ਜਾਂਦਾ ਹੈ।
ਸ਼ਨੀ ਦੇਵਤਾ ਏਦਾਂ ਦੇ ਗ੍ਰਹਿ ਹਨ, ਜਿਸ ਤੇ ਮੇਹਰਬਾਨ ਹੋ ਜਾਣ, ਉਸ ਨੂੰ ਦਿਨਾਂ ਵਿੱਚ ਰਾਜਾ ਬਣਾ ਦਿੰਦੇ ਹਨ। ਹੁਣ ਪਹਿਲਾਂ ਸਾਨੂੰ ਆਪਣੇ ਜੀਵਨ ਦੀ ਪੜਚੋਲ ਕਰਨੀ ਹੋਵੇਗੀ ਤਾਂ ਹੀ ਸਾਨੂੰ ਪਤਾ ਲੱਗਗੇ, ਕਿ ਸਾਡੇ ਸ਼ਨੀ ਦੀ ਸਾਡੇ ਜੀਵਨ ਵਿੱਚ ਕੀ ਸਥਿਤੀ ਹੈ। ਜੇਕਰ ਕੋਈ ਲੋੜ ਤੋਂ ਵੱਧ ਝੂਠ ਬੋਲਦਾ ਹੈ, ਜੋ ਵਿਅਕਤੀ ਗੱਲ-ਗੱਲ ਵਿੱਚ ਕਿਸੇ ਦਾ ਨਿਰਾਦਰ ਕਰਦਾ ਹੈ, ਜੋ ਵਿਅਕਤੀ ਬਹੁਤ ਚੀਕ ਕੇ ਤੇ ਬਹੁਤ ਉੱਚੀ ੳੁੱਚੀ ਬੋਲਦਾ ਹੈ, ਜੋ ਵਿਅਕਤੀ ਆਪਣੇ ਕਰਮਚਾਰੀਆਂ ਨਾਲ ਬੁਰਾ ਵਿਵਹਾਰ ਕਰਦਾ ਹੈ, ਜੋ ਵਿਅਕਤੀ ਗਰੀਬ ਮਜ਼ਦੂਰਾਂ ਦੀ ਮਜ਼ਦੂਰੀ ਦੇਣ ਸਮੇਂ ਗਲਤ ਵਿਵਹਾਰ ਕਰਦਾ ਹੈ, ਜੋ ਵਿਅਕਤੀ ਘਰ ਵਿੱਚ ਬਹੁਤ ਸਾਰੀਆਂ ਜੁੱਤੀਆਂ ਚੱਪਲਾਂ ਖਰੀਦ ਕੇ ਰੱਖਦਾ ਹੈ। ਇਹ ਸਭ ਉਹ ਲੱਛਣ ਹਨ, ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਵਿਅਕਤੀ ਦਾ ਸ਼ਨੀ ਗ੍ਰਹਿ ਖਰਾਬ ਹੈ।
ਆਉ ਸਭ ਤੋਂ ਪਹਿਲਾਂ ਉਹਨਾਂ ਪ੍ਰਭਾਵਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨਾਲ ਸ਼ਨੀ ਗ੍ਰਹਿ ਖਰਾਬ ਹੁੰਦਾ ਹੈ।
- ਵਿਅਕਤੀ ਜੂਆ, ਸੱਟਾ ਆਦਿ ਖੇਡ ਕੇ ਬਰਬਾਦ ਹੋ ਸਕਦਾ ਹੈ।
- ਵਿਅਕਤੀ ਕਿਸੇ ਮੁੱਕਦਮੇ ਵਿੱਚ ਜੇਲ ਜਾ ਸਕਦਾ ਹੈ।
- ਵਿਅਕਤੀ ਦੀ ਮਾਨਸਿਕ ਸਥਿਤੀ ਵਿੱਗੜ ਸਕਦੀ ਹੈ, ਉਹ ਪਾਗਲ ਵੀ ਹੋ ਸਕਦਾ ਹੈ।
- ਵਿਅਕਤੀ ਜ਼ਿਆਦਾ ਸ਼ਰਾਬ ਪੀ ਕੇ ਮੌਤ ਦੇ ਕਰੀਬ ਪਹੁੰਚ ਜਾਂਦਾ ਹੈ।
- ਵਿਅਕਤੀ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਕੇ ਹਸਪਤਾਲ ਵਿੱਚ ਭਰਤੀ ਹੋ ਸਕਦਾ ਹੈ।
- ਭਿਆਨਕ ਦੁਰਘਟਨਾ ਵਿੱਚ ਅਪੰਗ ਹੋ ਸਕਦਾ ਹੈ।
- ਸ਼ਨੀ ਦੇਵ ਦੀ ਕ੍ਰਿਪਾ ਪ੍ਰਾਪਤ ਕਰਨੀ ਚਾਹੁੰਦੇ ਹੋ, ਤਾਂ ਆਪਣੇ ਜੀਵਨ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ:-
- ਹਮੇਸ਼ਾ ਸੱਚ ਬੋਲੋ।
- ਸ਼ਨੀਵਾਰ ਵਾਲੇ ਦਿਨ ਗਰੀਬਾਂ ਜਾਂ ਲੋੜਵੰਦਾਂ ਦੀ ਮੱਦਦ ਕਰੋ।
- ਸ਼ਨੀਵਾਰ ਵਾਲੇ ਦਿਨ ਕਾਲੇ ਤੇ ਨਵੇ ਕੱਪੜੇ ਪਾਓ।
- ਜਿਨ੍ਹਾਂ ਦਾ ਸ਼ਨੀ ਕਮਜ਼ੋਰ ਹੋਵੇ, ਉਹਨਾਂ ਨੂੰ ਚੰਗੇ ਜੋਤਿਸ਼ ਦੀ ਸਲਾਹ ਨਾਲ ਨੀਲਮ ਧਾਰਨ ਕਰਨਾ ਚਾਹੀਦਾ ਹੈ।
- ਸ਼ਨੀ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਹਾਨੂੰਮਾਨ ਚਾਲੀਸਾ ਪੜ੍ਹੋ।
- ਮਾਸ ਅਤੇ ਸ਼ਰਾਬ ਤੋਂ ਦੂਰ ਰਹੋ।
- ਧਾਰਮਿਕ ਸਥਾਨ ਤੇ ਕੱਚਾ ਕੋਲਾ ਦਾਨ ਕਰੋ।
- ਸ਼ਨੀਵਾਰ ਵਾਲੇ ਦਿਨ ਕਾਲੇ ਛੋਲੇ ਜ਼ਰੂਰ ਬਣਾਉ।
- ਘਰ ਵਿੱਚ ਕੋਈ ਵੀ ਪੁਰਾਣਾ ਲੋਹਾ (ਕਵਾੜ) ਜਮ੍ਹਾਂ ਨਾ ਹੋਣ ਦਿੳ।
- ਘਰ ਦੇ ਮੁੱਖ ਦੁਆਰ (ਮੇਨ ਗੇਟ) ਨੂੰ ਕਾਲਾ ਰੰਗ ਨਾ ਕਰੋ।
- ਸ਼ਨੀਵਾਰ ਵਾਲੇ ਦਿਨ ਕਿਸੇ ਨੂੰ ਉਧਾਰ ਪੈਸੇ ਨਹੀ ਦੇਣੇ ਚਾਹੀਦੇ।
- ਸ਼ਨੀਵਾਰ ਨੂੰ ਆਪਣੇ ਵਾਲ ਨਹੀ ਕੱਟਵਾਉਣੇ ਚਾਹੀਦੇ ਹਨ।
- ਰਸਤੇ ਵਿੱਚ ਡਿੱਗੀ ਹੋਈ ਲੋਹੇ ਦੀ ਕੋਈ ਵਸਤੂ ਨਾ ਚੁੱਕੋ।
- ਦੰਦ, ਨੱਕ, ਕੰਨ ਹਮੇਸ਼ਾ ਸਾਫ ਰੱਖੋ।

ਡਾ. ਸੁਖਵੀਰ ਸਿੰਘ
ਜੋਤਿਸ਼ ਅਚਾਰੀਆ .
62848-21560