ਸ਼ਬਦ ਹੈ ਸੂਰਤ ਸ਼ਬਦ ਹੈ ਨਾਦ
ਸ਼ਬਦ ਵਿਚ ਵਸਦਾ ਕੁਦਰਤ ਰਾਗ।
ਸ਼ਬਦ ਹੈ ਚਰਚਾ ਸ਼ਬਦ ਹੈ ਮੋਹ।
ਸ਼ਬਦ ਹੈ ਸੰਜਮ ਸ਼ਬਦ ਹੈ ਰੋਹ
ਸਬਦ ਮਿਟਾਵੈ ਸਭ ਰੋਗ
ਹਰ ਇਲਮ ਦਾ ਬਣੇ ਵਿਯੋਗ
ਸ਼ਬਦ ਸਾਰ ਹੈ ਸ਼ਬਦ ਮਿਲਾਪ
ਸ਼ਬਦ ਬਿਨਾਂ ਸਭ ਦੁਨੀਆਂ ਰਾਖ
ਸ਼ਬਦ ਪਵਿੱਤਰ ਸ਼ਬਦ ਪੁਨੀਤ
ਸ਼ਬਦ ਵਿਚ ਬੈਠਾ ਮਨ ਦਾ ਮੀਤ
ਸ਼ਬਦ ਸਾਈਂ ਦਾ ਕਹਿਰ ਮਿਟਾਵੈ।
ਸ਼ਬਦ ਹੀ ਸਮਿਆਂ ਦਾ ਬੰਨ੍ਹ ਪਾਵੈ।
ਸ਼ਬਦ ਮੰਦਰ ਮਸਜਿਦ ਜਾਵੈ
ਗੁਰੂਆਂ ਦੀ ਪਹਿਚਾਣ ਕਰਾਵੈ
ਸਬਦ ਹੈ ਪਾਪੀ ਤਰੇ
ਸ਼ਬਦ ਮੰਤਰ ਹੈ ਪਾਪੀ ਮਾਰੇ
ਸ਼ਬਦ ਝੂਠ ਦੀ ਗੰਢ ਖੁਲਾਵੈ
ਸਬਦ ਸੱਚ ਦਾ ਕੱਤਲ ਕਰਾਵੇ।
ਸ਼ਬਦ ਇਨਕਲਾਬ ਦਾ ਰਾਹ ਪਿਆ ਦੱਸੇ।
ਸ਼ਬਦ ਲਗਾਮ ਘੋੜੇ ਦੀ ਕੱਸੇ
ਸ਼ਬਦ ਸ਼ਹਾਦਤ ਸ਼ਬਦ ਅਰੋਗ
ਸ਼ਬਦ ਨਾ ਵਿਆਪੇ ਦੀਰਘ ਰੋਗ
ਸ਼ਬਦ ਆਪਣੀ ਪਹਿਚਾਣ ਬਣਾਵੇ।
ਸ਼ਬਦ ਦੁਨੀਆਂ ਨੂੰ ਸਮੇਟ ਨਾ ਪਾਵੇ।
ਸ਼ਬਦ ਹੀ ਅਣਖੀ ਕੌਮ ਬਣਾਵੇ।
ਸਬਦ ਦੇਸ਼ ਦੀਆਂ ਸੀਮਾਵਾਂ ਲੰਘੇ
ਸ਼ਬਦ ਦੇਸ਼ ਦੀਆਂ ਹੱਦਾਂ ਬੰਨ੍ਹੇ

ਸੁਰਜੀਤ ਸਾਰੰਗ
