ਤੇਰੀ ਅੱਖ ਦੀ ਘੂਰ ਤੋਂ ਡਰਕੇ ਬਹਿ ਜਾਨੀਂ ਆਂ
ਬਹਿ ਜਾਵੇ ਜਿਵੇਂ ਸਮੁੰਦਰੀ ਝੱਗ ਵੇ ਬਾਬਲ਼
ਬੋਚ ਬੋਚਕੇ ਪੈਰ ਧਰਦੀ ਹਾਂ ਮੈਂ ਧਰਤੀ ਤੇ
ਕੋਈ ਸਕਦਾ ਨੀ ਮੈਨੂੰ ਠੱਗ ਵੇ ਬਾਬਲ਼
ਤੇਰੀ ਸ਼ਮਲੇ਼ ਵਾਲੀ ਪੱਗ ਵੇ ਬਾਬਲ਼
ਜਾਵੇ ਨਜ਼ਰ ਨਾ ਇਸਨੂੰ ਲੱਗ ਵੇ ਬਾਬਲ਼
ਮੈਨੂੰ ਸਦਾ ਤੂੰ ਸਾਂਭ ਸਾਂਭਕੇ ਰੱਖਿਆ ਹੈ
ਜਿਵੇਂ ਕੋਈ ਕੀਮਤੀ ਨਗ ਵੇ ਬਾਬਲ਼
ਬਿਨਾਂ ਬਾਲਨੋ ਦੁਨੀਆਂ ਲਾ ਦਿੰਦੀ ਹੈ
ਵਸਦੇ ਘਰਾਂ ਵਿੱਚ ਅੱਗ ਵੇ ਬਾਬਲ਼
ਤੇਰੀ ਸ਼ਮਲੇ਼ ਵਾਲੀ ਪੱਗ ਵੇ ਬਾਬਲ਼
ਜਾਵੇ ਨਜ਼ਰ ਨਾ ਇਸਨੂੰ ਲੱਗ ਵੇ ਬਾਬਲ਼
ਸਿੱਧੂ ਹਰ ਇਮਤਿਹਾਨ ਮੈਂ ਪਾਸ ਕਰੂੰਗੀ
ਜੇਕਰ ਮਿਲਿਆ ਤੇਰਾ ਸੱਗ ਵੇ ਬਾਬਲ਼
ਮੀਤੇ ਧੀਆਂ ਪੁੱਤ ਦੋਵੇਂ ਇੱਕ ਬਰਾਬਰ
ਹੋਣ ਨਾ ਕਦੇ ਅਲੱਗ ਵੇ ਬਾਬਲ਼
ਤੇਰੀ ਸ਼ਮਲੇ਼ ਵਾਲੀ ਪੱਗ ਵੇ ਬਾਬਲ਼
ਜਾਵੇ ਨਜ਼ਰ ਨਾ ਇਸਨੂੰ ਲੱਗ ਵੇ ਬਾਬਲ਼
ਸੱਚੀਂ ਤੇਰੇ ਕੋਲੋਂ ਬੜਾ ਡਰ ਲੱਗਦਾ ਹੈ
ਮੁੱਖ ਤੇਰਾ ਰਿਹਾ ਹੈ ਦਗ ਵੇ ਬਾਬਲ਼
ਗ਼ਲਤੀ ਹੋ ਜਾਵੇ ਜੇ ਕੋਈ ਮੇਰੇ ਕੋਲੋਂ
ਵੱਢ੍ਹ ਦੇਵੀਂ ਭਾਵੇਂ ਮੇਰੀ ਰਗ ਵੇ ਬਾਬਲ਼
ਤੇਰੀ ਸ਼ਮਲੇ਼ ਵਾਲੀ ਪੱਗ ਵੇ ਬਾਬਲ਼
ਜਾਵੇ ਨਜ਼ਰ ਨਾ ਇਸਨੂੰ ਲੱਗ ਵੇ ਬਾਬਲ਼
ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505