ਮਹਿੰਗੇ ਮੁੱਲ ਮਿਲੇ ਇਹ ਸਾਹ
ਕਾਹਤੋਂ ਲੁਕਾ ਛੁਪਾ ਕੇ ਰੱਖੀਏ
ਆਓ ਅੱਜ ਆਪਾਂ ਬੱਚਿਆਂ ਨੂੰ
ਸ਼ਹੀਦੀ ਦਿਨਾਂ ਬਾਰੇ ਦੱਸੀਏ
ਕੀ-ਕੀ ਉੱਤੇ ਦਸਵੇਂ ਪਾਤਸ਼ਾਹ ਬੀਤੀ
ਕਿਵੇਂ ਉਨ੍ਹਾਂ ਪੰਥ ਦੀ ਸਾਜਨਾ ਕੀਤੀ
ਜਾਲਮਾਂ ਕੋਲੋਂ ਉਹ ਕਦੇ ਨਾ ਹਾਰੇ
ਕੌਮ ਉੱਤੋਂ ਕਿਵੇਂ ਸੀ ਚਾਰੇ ਪੁੱਤ ਵਾਰੇ
ਫਰਜ਼ ਸਮਝ ਪੱਖ ਆਪਣਾ ਰੱਖੀਏ
ਆਓ ਅੱਜ ਆਪਾਂ ਬੱਚਿਆਂ ਨੂੰ
ਸ਼ਹੀਦੀ ਦਿਨਾਂ ਬਾਰੇ ਦੱਸੀਏ
ਮਹਿੰਗੇ ਮੁੱਲ ਟੋਡਰ ਕਾਹਤੋਂ ਖਰੀਦੀ ਜਮੀਨ
ਭੋਰਾ ਜਾਲਮ ਦੀ ਗੁਰੂ ਜੀ ਨਾ ਮੰਨੀ ਈਨ
ਡਟ ਨਿੱਕੇ-ਨਿੱਕੇ ਬੱਚਿਆਂ ਹਾਕਮ ਵੰਗਾਰੇ
ਠੰਡੇ ਬੁਰਜ ਦਾਦੀ ਪੋਤਿਆਂ ਸੀ ਦਿਨ ਗੁਜ਼ਾਰੇ
ਕਿਵੇਂ ਸ਼ੇਰ ਮੁਹੰਮਦ ਹਾਅ ਦੇ ਨਾਅਰੇ ਮਾਰੇ
ਮਤੀ,ਸਤੀ ਦਾਸ ਤੇ ਮੋਤੀ ਰਾਮ ਮਹਿਰਾ
ਕੱਲਾ-ਕੱਲਾ ਜੀਅ ਸੀ ਕਰਿਆ ਸ਼ਹੀਦ
ਕਿਰਪਾ ਗੁਰੂਆਂ ਦੀ ਦੇਖੋ ਕਿੱਡਾ ਜੇਰਾ
ਸਭ ਦੀ ਕਰ ਕੁਰਬਾਨੀ ਯਾਦ
ਬੈਠ ਵਾਹਿਗੁਰੂ-ਵਾਹਿਗੁਰੂ ਜਪੀਏ
ਆਓ ਅੱਜ ਆਪਾਂ ਬੱਚਿਆਂ ਨੂੰ
ਸ਼ਹੀਦੀ ਦਿਨਾਂ ਬਾਰੇ ਦੱਸੀਏ

✍🏼ਚੇਤਨ ਬਿਰਧਨੋ
9417558971