ਊਧਮ ਸਿੰਘ ਸਰਦਾਰ ਨੇ
ਜਾਨ ਦੇਸ਼ ਤੋਂ ਵਾਰੀ ਸੀ।
ਸੁਨਾਮ ਧਰਤੀ ਭਾਗ ਭਰੀ
ਜਾਈਏ ਇਸ ਤੋਂ ਬਲਿਹਾਰੀ ਜੀ
ਜਲ੍ਹਿਆਂ ਵਾਲੇ ਬਾਗ ਦਾ
ਨਵਾਂ ਹੀ ਸਾਕਾ ਬਣਾਇਆ ਏ।
ਸ਼ਹੀਦ ਦੇਸ਼ ਭਗਤਾਂ ਦਾ
ਅਸਲੀ ਇਤਿਹਾਸ ਦੂਹਾਰਾਇਆ ਹੈ।
ਕਾਕਸਟਨ ਸਕੂਲ ਜਾ ਕੇ
ਡਾਇਰ ਨੂੰ ਆਵਾਜ਼ਾਂ ਮਾਰੀਆਂ।
ਹੰਕਾਰੀ ਕਾਇਰ ਫਰੰਗੀਆਂ ਓਏ
ਸ਼ਾਮਤਾਂ ਤੇਰੀਆਂ ਆ ਗਈਆਂ।
ਲੰਡਨ ਦੇ ਵਿਚ ਧੁੰਮਾਂ ਪਾਈਆਂ
ਇੰਕਲਾਬ ਜ਼ਿੰਦਾਬਾਦ ਗੋਲੀਆਂ ਦਾਗੀਆਂ।
ਬੀਰ ਸੂਰਮੇ ਬਹਾਦਰ ਨੇ
ਹਿਸਾਬ ਕੀਤਾ ਨਾਲ ਹਿਸਾਬੀਆਂ।
ਨਾ ਖ਼ੌਫ਼ ਤੇ ਨਾ ਡਰ ਕਿਸੇ ਦਾ
ਬੰਸਰੀ ਚੋਲੇ ਨੂੰ ਰੰਗ ਲਾਇਆ ਏ।
ਊਧਮ ਸਿੰਘ ਜੀ ਸੂਰਮਾਂ
ਭਾਰਤ ਮਾਂ ਦਾ ਜਾਇਆ ਏ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

