ਪੰਜ ਦਰਿਆਵਾਂ ਦਾ ਭਗਤ ਸਿੰਘ ਪੀ ਪਾਣੀ।
ਵਾਂਗ ਦਰਿਆਵਾਂ ਦੇ ਹੀ ਉਹ ਵਹਿ ਟੁਰਿਆ।
ਪੲਏ ਸੰਗਲ ਗੁਲਾਮੀ ਦੇ ਤੋੜਨੇ ਨੂੰ।
ਸਿਰ ਧਰ ਤਲੀ ਦਿਲ ਜਜ਼ਬੇ ਨੂੰ ਲੈ ਟੁਰਿਆ।
ਇਕੋ ਲਗਨ ਲਗੀ ਹੋਈ ਸੀ ਦਿਲ ਅੰਦਰ।
ਫਰੰਗੀ ਨੂੰ ਕੱਢ ਅਸਾਂ ਦੇਸ਼ ਤੋਂ ਬਾਹਰ ਸੁੱਟਣਾ।
ਭਾਰਤ ਮਾਂ ਦੀ ਕੱਟ ਜ਼ੰਜੀਰ, ਦੁੱਖ ਗਰੀਬੀ
ਗੁਲਾਮੀ ਦੀ ਜ਼ਹਾਲਤ ਨੂੰ ਹੈ ਅਸਾਂ ਮਾਰ ਸੁੱਟਣਾ।
ਰਾਜ ਗੁਰੂ ਸੁਖਦੇਵ ਤੇ ਭਗਤ ਸਿੰਘ ਮਿਲ ਕੇ।
ਮਤਾ ਅਜ ਇਕ ਉਨ੍ਹਾਂ ਨੇ ਪੱਕਾ ਲਿਆ।
ਝੋਲੀ ਚੁੱਕਾਂ ਨੇ ਪਾਈ ਹਨੇਰ ਗਰਦੀ।
ਹਰ ਇਕ ਦਿਲ ਵਿਚ ਅੱਜ ਦਰਦ ਸਮਾਂ ਗਿਆ।
ਉੱਠੋ ਭਾਰਤ ਮਾਂ ਦੇ ਸ਼ੇਰੋਂ ਕੀ ਸੋਚ ਰਹੇ ਹੋ।
ਗਿਚਿਓ ਫੜ ਲੌ ਇਨ੍ਹਾਂ ਫਰੰਗੀਆਂ ਨੂੰ।
ਕਿਉ ਭੁੱਲ ਗਏ ਤੁਸੀਂ ਕ੍ਰਿਪਾਨਾਂ ਮਿਆਨ ਅੰਦਰ ਰੱਖ ਕੇ।
ਹੱਥ ਪਾ ਲੌ ਤੇਗਾਂ ਨੰਗੀਆਂ ਨੂੰ।
ਲੱਗੇ ਦਾਗ ਗ਼ੁਲਾਮੀ ਦੇ ਹਿੰਦ ਮਾਂ ਨੂੰ
ਵਹਾ ਕੇ ਖੂਨ ਦੀਆਂ ਨਦੀਆਂ ਧੋ ਦੇਵਾਂ ਗੇ
ਭਗਤ ਸਿੰਘ ਲਲਕਾਰੇ ਬਾਜਾਂ ਵਾਲੇ ਦੇ ਸਹਾਰੇ
ਧੋਬੀ ਵਾਂਗ ਇਹਨਾਂ ਨੂੰ ਧੋ ਦਿਆਂ ਗੇ।
ਅੱਜ ਨਾ ਪੈਦਾ ਹੋਣਾ ਅਰਜਨ ਸਿੰਘ ਦਾ ਪੋਤਰਾ, ਕਿਸ਼ਨ ਸਿੰਘ ਦਾ ਲਾਲ।
ਅੱਜ ਵਿਦਿਆ ਵਤੀ ਦੇ ਘਰ ਨਾ ਜੰਮਦਾ ਫਿਰ ਭਗਤ ਸਿੰਘ
ਦੇਸ਼ ਭਗਤਾ ਦੇ ਘਰ ਹੀ ਸੁਰਮੇ ਜੰਮਦੇ।
ਚਾਚੇ ਅਜੀਤ, ਸਵਰਨ ਸਿੰਘ ਚਾਚਿਆਂ ਦੇ ਚਿਹਰੇ ਆਇਆ ਮੁਲਾਲ।
ਇਟ ਵਾਰੀ ਭਗਤ ਸਿੰਘ ਆ ਜਾ ਦੁਬਾਰਾ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18