ਆਇਆ ਸ਼ਿਕਾਰੀ ਭੋਲ੍ਹਾ ਬਣਕੇ,
ਬ੍ਰਿਛ ਥੱਲੇ ਸੀ ਰੁਕਿਆ।
ਉੱਪਰ ਬੈਠੇ ਪੰਛੀ ਤੱਕਣ,
ਇਹ ਥੱਲੇ ਕਿਓਂ ਝੁਕਿਆ।
ਉੱਡ ਚੱਲੀਏ ਆਪਾਂ ਇੱਥੋਂ
ਸਾਨੂੰ ਖ਼ਤਰਾ ਜਾਪੇ।
ਹੋਰ ਕਿਤੇ ਜਾਨ ਸਾਡੀ ਨੂੰ
ਪੈ ਨਾ ਜਾਣ ਸਿਆਪੇ।
ਲੱਗੇ ਕਰਨ ਵਿਚਾਰਾਂ ਪੰਛੀ
ਨਾਲ ਬੱਚਿਆਂ ਨੂੰ ਲੈ ਕੇ।
ਕਈ ਅਜੇ ਸੁਲਾਹਾਂ ਕਰਦੇ,
ਇੱਕ ਦੂਜੇ ਨਾਲ ਬਹਿ ਕੇ।
ਏਨੇ ਨੂੰ ਸੀ ਤੀਰ ਉਸ ਨੇ,
ਬੁੱਕਲ਼ ਵਿੱਚੋਂ ਕੱਢਿਆ।
ਸਿੱਧਾ ਕਰ ਨਿਸ਼ਾਨਾ ਉਸ ਸੀ
ਵੱਲ ਪੰਛੀਆਂ ਛੱਡਿਆ।
ਕਈ ਤਾਂ ਬੇਰਾ ਵਾਂਗੂ ਡਿੱਗੇ ,
ਲੋਟਣੀਆਂ ਸੀ ਖਾ ਕੇ।
ਕੁੱਝ ਮਰ ਗੇ ,ਕੁੱਝ ਤੜਫੇ ਪੰਛੀ
ਡਿੱਗੇ ਥੱਲੇ ਆ ਕੇ।
ਚੁੱਕ ਕੇ ਵਿੱਚ ਝੋਲੀ ਦੇ ਪਾਏ
ਸ਼ਿਕਾਰੀ ਖੁਸ਼ੀ ਮਨਾਏ।
ਧਰਤੀ ਦਾ ਸ਼ਿੰਗਾਰ ਸੀ ਉਸ ਨੇ
ਮਿੰਟਾਂ ਵਿੱਚ ਮੁਕਾਏ।
ਕਿੱਥੋਂ ਸੁੱਖ ਭਾਲੇ ਫਿਰ ਬੰਦਾ
ਕੁਦਰਤ ਬਦਲਾ ਲੈਂਦੀ।
ਸਭ ਕੁੱਝ ਵੇਖੀ ਜਾਵੇ ‘ਪੱਤੋ’,
ਪਹਿਲਾਂ ਨੀਂ ਕੁੱਝ ਕਹਿੰਦੀ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ 94658-21417