ਸ਼ੇਰ ਫਿਰ ਝਾੜੀਆਂ ਵਿੱਚ ਲੁਕ ਜਾਂਦਾ ਹੈ ਸ਼ਿਕਾਰ ਕਰਨ ਤੋਂ ਬਾਅਦ,
ਇਨਸਾਨ ਦੁਨਿਆਵੀ ਤੌਰ ਤੇ ਖਤਮ ਹੋ ਜਾਂਦਾ ਹੈ ਅੰਤਿਮ ਸੰਸਕਾਰ ਕਰਨ ਤੋਂ ਬਾਅਦ,
ਕਦੇ-ਕਦੇ ਦੁਕਾਨਦਾਰ ਨੂੰ ਪਛਤਾਉਣਾ ਪੈ ਜਾਂਦਾ ਹੈ ਉਧਾਰ ਕਰਨ ਤੋਂ ਬਾਅਦ,
ਔਰਤ ਹੋਰ ਸੁੰਦਰ ਦਿਖਾਈ ਦਿੰਦੀ ਹੈ ਸ਼ਿੰਗਾਰ ਕਰਨ ਤੋਂ ਬਾਅਦ,
ਪਤੀ-ਪਤਨੀ ਵਿੱਚ ਜਿਆਦਾਤਰ ਸਮਝੌਤਾ ਹੋ ਜਾਂਦਾ ਹੈ ਤਕਰਾਰ ਕਰਨ ਤੋਂ ਬਾਅਦ,
ਇਨਸਾਨ ਇੱਕ ਦਿਨ ਜ਼ਰੂਰ ਸਜ਼ਾ ਭੁਗਤਦਾ ਹੈ ਹੰਕਾਰ ਕਰਨ ਤੋਂ ਬਾਅਦ,
ਉਹ ਇਨਸਾਨ ਬੁਰਾ ਸਾਬਿਤ ਹੋ ਜਾਂਦਾ ਹੈ ਪਿੱਠ ਪਿੱਛੇ ਵਾਰ ਕਰਨ ਤੋਂ ਬਾਅਦ,
ਨਿਭਾਉਣਾ ਹੀ ਚੰਗਾ ਹੁੰਦਾ ਹੈ ਇਕਰਾਰ ਕਰਨ ਤੋਂ ਬਾਅਦ,
‘ਦਿਲਸ਼ਾਨ’ ਰਾਤ ਨੂੰ ਨੀਂਦ ਨਹੀਂ ਆਉਂਦੀ ਸੱਚਾ ਪਿਆਰ ਕਰਨ ਤੋਂ ਬਾਅਦ।

ਦਿਲਸ਼ਾਨ, ਮੋਬਾਈਲ – 9914304172

