ਵੇਦਾਂ ਅਤੇ ਸ਼ਾਸਤਰਾਂ ਵਿੱਚ ਹਰ ਦਿਨ ਅਲੱਗ-ਅਲੱਗ ਰੰਗਾਂ ਦੇ ਕੱਪੜੇ ਪਾਉਣ ਨਾਲ ਵਿਅਕਤੀ ਨੂੰ ਲਾਭ ਹੁੰਦਾ ਹੈ। ਹਫਤੇ ਦੇ 7 ਦਿਨ ਅਲੱਗ-ਅਲੱਗ ਰੰਗਾਂ ਦਾ ਵਿਧਾਨ ਦੱਸਿਆਂ ਗਿਆ ਹੈ। ਧਾਰਮਿਕ ਪਰੰਮਪਰਾਂ ਦੇ ਅਨੁਸਾਰ ਵਿਅਕਤੀ ਨੂੰ ਹਰ ਦਿਨ ਅਤੇ ਗ੍ਰਹਿ ਦੇ ਅਨੁਸਾਰ ਅਲੱਗ-ਅਲੱਗ ਰੰਗਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ। ਸੋਮਵਾਰ ਤੋਂ ਐਤਵਾਰ ਤੱਕ ਅਲੱਗ-ਅਲੱਗ ਰੰਗਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ। ਭਾਰਤੀ ਸੰਸਕ੍ਰਿਤੀ ਅਤੇ ਪਰੰਮਪਰਾਂ ਦੇ ਅਨੁਸਾਰ ਵੇਦਾਂ ਅਤੇ ਸ਼ਾਸਤਰਾਂ ਵਿੱਚ ਇਹਨਾਂ ਦਾ ਵਰਣਨ ਮਿਲਦਾ ਹੈ। ਦਿਨ ਦੇ ਅਨੁਸਾਰ ਅੱਲਗ-ਅਲੱਗ ਰੰਗਾਂ ਦੇ ਕੱਪੜੇ ਪਾਉਣ ਨਾਲ ਵਿਅਕਤੀ ਨੂੰ ਊਰਜਾ ਮਿਲਦੀ ਹੈ ਅਤੇ ਮਾਤਾ ਲੱਛਮੀ ਦੀ ਕ੍ਰਿਪਾ ਦੀ ਹੁੰਦੀ ਹੈ। ਇਸ ਨਾਲ ਧਨ ਦੀ ਜੀਵਨ ਵਿੱਚ ਕਦੇ ਕਮੀ ਨਹੀ ਰਹਿੰਦੀ। ਨਿਆਂ ਦੇ ਦੇਵਤਾ ਸ਼ਨੀ ਅਤੇ ਰਾਹੂ-ਕੇਤੂ ਵੀ ਪ੍ਰਸੰਨ ਹੋ ਜਾਂਦੇ ਹਨ। ਬਜਰੰਗ ਬਲੀ ਜੀ ਦੀ ਕ੍ਰਿਪਾ ਸਤਾਂ ਬਣੀ ਰਹਿੰਦੀ ਹੈ।
ਆਓ ਜਾਣਦੇ ਹਾਂ ਕਿਹੜੇ ਦਿਨ ਕਿਹੜੇ ਰੰਗ ਪਾਏ:-
• ਸੋਮਵਾਰ : ਸੋਮਵਾਰ ਦਾ ਦਿਨ ਜੋ ਕਿ ਚੰਦਰਮਾਂ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਸਾਨੂੰ ਸਫੇਦ, ਕਰੀਮ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਸਫੇਦ ਰੰਗ ਪਾਉਣ ਨਾਲ ਵਿਅਕਤੀ ਦਾ ਮਨ ਸ਼ਾਂਤ ਰਹਿੰਦਾ ਹੈ ਅਤੇ ਇਸ ਨਾਲ ਸ਼ਿਵ ਜੀ ਮਹਾਂਰਾਜ ਦੀ ਕ੍ਰਿਪਾ ਆਪ ਤੇ ਬਣੀ ਰੱਖਦੇ ਹਨ।
• ਮੰਗਲਵਾਰ : ਮੰਗਲਵਾਰ ਦਾ ਦਿਨ ਬਜਰੰਗ ਬਲੀ ਅਤੇ ਮਾਤਾ ਜੀ ਦਾ ਮੰਨਿਆਂ ਗਿਆ ਹੈ।ਮੰਗਲਵਾਰ ਨੂੰ ਵਿਅਕਤੀ ਨੂੰ ਲਾਲ, ਕੇਸਰੀ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ, ਇਸ ਨਾਲ ਵਿਅਕਤੀ ਦੀ ਰਕਤਚਾਪ (ਬੀ.ਪੀ.) ਸੱਮਸਿਆ ਤੋਂ ਲਾਭ ਮਿਲਦਾ ਹੈ। ਮੰਗਲਵਾਰ ਨੂੰ ਲਾਲ ਕੱਪੜਾ ਪਾਉਣ ਨਾਲ ਘਰ ਵਿੱਚ ਸ਼ੁੱਭ ਕਾਰਜ ਹੋਣ ਲੱਗ ਜਾਂਦੇ ਹਨ। ਖੂਨ ਦੇ ਰਿਸ਼ਤਿਆਂ ਵਿੱਚ ਮਿਠਾਸ ਆ ਜਾਂਦੀ ਹੈ।
• ਬੁੱਧਵਾਰ : ਬੁੱਧ ਗ੍ਰਹਿ ਜਿਸ ਨੂੰ ਸਭ ਤੋਂ ਨੋਜਵਾਨ ਗ੍ਰਹਿ ਮੰਨਿਆ ਜਾਂਦਾ ਹੈ। ਬੁੱਧਵਾਰ ਵਾਲੇ ਦਿਨ ਤੁਸੀ ਹਾਰੇ ਰੰਗ ਦੇ ਕੱਪੜੇ ਪਾ ਸਕਦੇ ਹੋ। ਬੁੱਧਵਾਰ ਵਾਲੇ ਦਿਨ ਹਰੇ ਕੱਪੜੇ ਪਾਉਣ ਨਾਲ ਵਿਅਕਤੀ ਦੀ ਚਮੜੀ ਸੋਹਣੀ ਤੇ ਚਮਕਦਾਰ ਰਹਿੰਦੀ ਹੈ। ਕਾਰੋਬਾਰ ਵੀ ਚੰਗਾ ਹੋ ਜਾਂਦਾ ਹੈ। ਜੋ ਵਿਅਕਤੀ ਬੁੱਧਵਾਰ ਨੂੰ ਇੱਕ ਪੌਦਾ ਲਗਾਉਦਾ ਹੈ। ਉਸ ਦਾ ਬੁੱਧ ਬਹੁਤ ਉੱਚ ਕੋਟੀ ਦਾ ਹੋ ਜਾਂਦਾ ਹੈ। ਜਿਵੇ ਜਿਵੇ ਪੌਦਾ ਵੱਧੇਗਾਂ ਕਾਰੋਬਾਰ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ।
• ਵੀਰਵਾਰ : ਬ੍ਰਹਿਸਪਤੀ ਨੂੰ ਸਾਰੇ ਗ੍ਰਹਿਆਂ ਦਾ ਗੁਰੂ ਮੰਨਿਆਂ ਜਾਂਦਾ ਹੈ। ਵੀਰਵਾਰ ਵਾਲੇ ਦਿਨ ਪੀਲੇ ਕੱਪੜੇ ਪਾਉਣੇ ਚਾਹੀਦੇ ਹਨ। ਜਿਸ ਨਾਲ ਵਿਅਕਤੀ ਦਾ ਸਮਾਜ ਵਿੱਚ ਨਾਮ ਸਨਮਾਨ ਵੱਧਦਾ ਹੈ। ਬ੍ਰਹਿਸਪਤੀ ਗ੍ਰਹਿ ਘਰ ਵਿੱਚ ਸੋਨੇ ਦ ਕਮੀ ਨਹੀ ਆਉਣ ਦਿੰਦਾ।
• ਸ਼ੁੱਕਰਵਾਰ : ਸ਼ੁੱਕਰਵਾਰ ਨੂੰ ਮਾਤਾ ਲੱਛਮੀ ਦਾ ਦਿਨ ਮੰਨਿਆਂ ਜਾਂਦਾ ਹੈ। ਇਸ ਦਿਨ ਲਾਲ ਅਤੇ ਸਫੇਦ, ਹਰੇ, ਨੀਲੇ ਰੰਗ ਦੇ ਕੱਪੜੇ ਪਾਏ ਜਾ ਸਕਦੇ ਹਨ। ਸ਼ੁੱਕਰਵਾਰ ਵਾਲੇ ਦਿਨ ਸਫੇਦ ਕੱਪੜੇ ਪਾਉਣ ਨਾਲ ਧਨ, ਦੌਲਤ ਖੂਬਸੁਰਤੀ ਪ੍ਰਾਪਤ ਹੁੰਦੀ ਹੈ। ਵਿਅਕਤੀ ਦਾ ਸਮੋਹਨ ਵੱਧਦਾ ਹੈ। ਆਰਥਿਕ ਸਥਿਤੀ ਵਧੀਆ ਹੋ ਜਾਂਦੀ ਹੈ।
• ਸ਼ਨੀਵਾਰ : ਸ਼ਨੀਵਾਰ ਨੂੰ ਸ਼ਨੀ ਦੇਵਤਾਂ ਦਾ ਦਿਨ ਮੰਨਿਆਂ ਗਿਆ ਹੈ। ਸ਼ਨੀਵਾਰ ਵਾਲੇ ਦਿਨ ਹਮੇਸ਼ਾ ਗੁੜੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਜਾਮਣੀ, ਕਾਲਾ, ਨੀਲਾ, ਹਰਾ, ਸਫੇਦ ਆਦਿ ਰੰਗ ਪਾ ਸਕਦੇ ਹੋ। ਗੁੜੇ ਰੰਗ ਸ਼ਨੀਵਾਰ ਪਾਉਣ ਨਾਲ ਵਿਅਕਤੀ ਦਟ ਜੋੜਾ ਦਾ ਦਰਦ, ਗਠੀਆਂ ਵਰਗੀ ਸੱਮਸਿਆ ਨੂੰ ਲਾਭ ਮਿਲਦਾ ਹੈ।
• ਐਤਵਾਰ : ਐਤਵਾਰ ਦਾ ਦਿਨ ਸੂਰਜ ਦੇਵਤਾ ਦਾ ਮੰਨਿਆ ਜਾਂਦਾ ਹੈ। ਐਤਵਾਰ ਵਾਲੇ ਦਿਨ ਕੇਸਰੀ, ਲਾਲ ਅਤੇ ਪੀਲੇ ਰੰਗ ਦੇ ਕੱਪੜੇ ਪਾਏ ਜਾ ਸਕਦੇ ਹਨ। ਸਭ ਮੰਗਲ ਹੀ ਮੰਗਲ ਹੋ ਜਾਂਦਾ ਹੈ। ਆਤਮਾ ਖੁਸ਼ ਰਹਿਣ ਲੱਗ ਜਾਂਦੀ ਹੈ।
ਦਿਨ ਰੰਗ
ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਐਤਵਾਰ ਸਫੇਦ, ਪੀਲਾ, ਲਾਲ, ਨਾਰੰਗੀ ਅਤੇ ਕਰੀਮ
ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਕਾਲਾ, ਨੀਲਾ, ਜਾਮਣੀ, ਹਰਾ ਅਤੇ ਗਾਰੇ (ਧੂਹੇ ਵਾਲਾ ਰੰਗ)

ਡਾ. ਸੁਖਵੀਰ ਸਿੰਘ ਜੋਤਿਸ਼ ਅਚਾਰੀਆ 62848-21560