ਚਿੜੀਆਂ , ਮਰ ਗਈਆਂ,🕊🕊
ਇੱਲਾਂ ਉੱਡ ਗਈਆਂ…🦅🦅
ਡੂੰਗੇ ਹੋ ਗਏ, ਪੱਤਣਾ ਦੇ ਪਾਣੀ💧💧
ਚੁੱਕ ਕੁਹਾੜਾ ! ਰੁੱਖ ਨੇ ਵੱਢ ਦਿੱਤੇ
ਛਾਂ ਜਿਹਨਾ ਦੀ, ਤੈ ਸੀ, ਮਾਣੀ..🌲🌴🎄🍀
ਬੰਦਿਆਂ ਹੋਸ਼ ਕਰ……..
ਖਤਮ ਹੋਣ ਵਾਲੀ, ਤੇਰੀ ਕਹਾਣੀ,👴🏻👷🏽♀️
ਵਾਤਾਵਰਣ ਗੁਰੂ, ਪਦਮ-ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਸੀਚੇਵਾਲ ( ਸੁਲਤਾਨਪੁਰ ਲੋਧੀ ) ਵਿੱਖੇ ਵਾਤਾਵਰਣ-ਸੁਧਾਰ ਸੈਮੀਨਾਰ ‘ਚ ਇਸ ਰਚਨਾ ਨੂੰ ਮਾਣ ਦਿੰਦੇ ਹੋਏ…ਦਾਸ ਨੂੰ ਸਨਮਾਨ ਸਹਿਤ ਸਨਮਾਨਿਤ ਕੀਤਾ ਤੇ ਨਾਲ ਹੀ “ਲੱਗੇ ਰਹੋ ਦਾ ਥਾਪੜਾ ਵੀ ਦਿੱਤਾ ਗਿਆ…🙏
ਦਿਨੋ ਦਿਨ ਇਹ “ਵਾਤਾਵਰਣ” ਰਚਨਾ ਅਖਬਾਰਾਂ ‘ਚ ਛਪਦੀ ਗਈ ਵਾਹ ਵਾਹ ਦੀਆਂ ਕਾਲਾਂ-ਸੁਨੇਹੇ ਵੀ ਆਉਣੇ ਸੁਰੂ ਹੋ ਗਏ 🙏
ਇੱਕ ਦਿਨ ਕੀ ਹੋਇਆਂ… ਸੱਤ ਸਮੁੰਦਰੋ ਪਾਰੋੰ ਇੱਕ ਕਾਲ ਆਈ….
ਸਤਿ ਸ੍ਰੀ ਅਕਾਲ ਬੁਲਾ…ਕੋਈ ਭੱਦਰ-ਪੁਰਸ਼ ਜੀ ਬੋਲੇ…ਕਾਕਾ ਰੱਤੀ….ਕਦੇ ਖੁਦ ਵੀ…. ਕੋਈ ਰੁੱਖ-ਬੂਟਾ ਧਰਤੀ ਤੇ ਲਗਾਇਆ ਐ ਕਿ…… ਐਵੇਂ ਹੀ ਕਿਤਾਬਾਂ ਕਾਪੀਆਂ ਕਾਲੀਆਂ ਕਰਦੇ ਰਹਿੰਦੇ ਹੋ,
ਸੱਚੋ-ਸੱਚ ਦੱਸੋ ਅੱਜ ਤੱਕ ਤੁਸੀ ਕਿੰਨੇ ਕੁ ਦਰੱਖਤ ਬੂਟੇ ਲਗਾ ਕੇ ਵਾਤਾਵਰਣ ਨੂੰ ਸੁੱਧ ਕਰਨ ‘ਚ ਹਮਲਾ ਮਾਰਿਆਂ ਏ, ? ਕਿ ਫੋਕੀਆਂ ਫਹੜਾਂ ਹੀ ਮਾਰਦੇ ਰਹਿੰਦੇ ਹੋ ..? ਵਾਤਾਵਰਣ ਸੁਧਾਰ ਦੀਆਂ ਗੱਲਾਂ ਤਾਂ …ਕਾਕਾ ਤੂੰ ਵਧੀਆਂ ਕਰਦਾ ਏ… ਤੇ ਲਿਖਦਾ ਵੀ ਵਧੀਆਂ ਏ….ਕਹਿਣੀ ਤੇ ਕਰਨੀ ‘ਚ ਬਹੁਤ ਫਰਕ ਹੁੰਦਾ….ਕਾਕਾ ਜੀ…..
ਇਸ ਵਿਸ਼ੇ ਤੇ ਮੈ ਤੁਹਾਡੇ ਕੋਲੋ ਕੁਝ ਜਾਣਕਾਰੀ ਹਾਸਲ ਕਰਨੀ ਚਾਹੁੰਦਾ ਹਾਂ…..ਜੇ ਤੁਸੀ ਰਜ਼ਾਮੰਦ ਹੋ …ਆਪਾਂ ਅੱਗੇ ਵਧ ਸਕਦੇ ਹਾਂ…?
ਮੈ …ਜਵਾਬ ਦਿੰਦੇ ਹੋਏ ਕਿੱਹਾ…ਜੀ ਜਨਾਬ…ਮੈਂ ਤਿਆਰ ਹਾਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ…..ਜੇ ਤੁਹਾਡੇ ਕੋਲ ਸਮਾਂ ਹੈ …?
ਮੇਰੀ ਰਜ਼ਾਮੰਦੀ ਦੀ ਗੱਲ ਸੁਣ ਅੱਗਿਓ ਓਹ ਜਨਾਬ ਬੋਲੇ…..
ਦੀਪ ਰੱਤੀ ਜੀ…ਤੁਹਾਡੀ ਸੋਚ ਅਨੁਸਾਰ ਹਰ ਇੱਕ ਬੰਦੇ ਨੂੰ ਆਪਣੀ ਜਿੰਦਗੀ ‘ਚ ਕਿੰਨੇ ਕੁ ਰੁੱਖ ਲਗਾਉਣੇ ਚਾਹੀਦੇ ਹਨ…..? ਵਾਤਾਵਰਣ ਨੂੰ ਸਹੀ ਦਰੁਸਤ ਰੱਖਣ ਲਈ….?
ਮੈਂ ਉਂਨਾਂ ਦਾ ਸਵਾਲ ਸੁਣ ਕੇ …ਅੱਗਿਓ ਜਵਾਬ ਦਿੱਤਾ…….
ਸਰ, ਤੁਸੀ ਆਪਣੀ ਥਾਂ ਸਹੀ ਹੋ, ਤੇ ਮੈ ਵੀ ਆਪਣੀ ਸੋਚ ਅਨੁਸਾਰ ਸਹੀ ਦਰੁਸਤ ਹਾਂ, …..ਰਹੀ ਗੱਲ ਰੁੱਖ ਲਗਾਉਣ ਦੀ..ਹਰ ਬੰਦੇ ਨੂੰ ਘੱਟੋ ਘੱਟ ਹਰ ਸ਼ਾਲ ਆਪਣੇ ਜਨਮ ਦਿਨ ਤੇ ਇੱਕ-ਦੋ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ…….ਮਤਲਬ ਜਿੰਨੀ ਕੁ ਉਮਰ ਬੰਦਾ ਭੋਗਦਾ ਹੈ ਉਸ ਅਨੁਸਾਰ ਹੀ ਰੁੱਖ ਲਗਾਉਣ ਦੀ ਹਿੱਸੇਦਾਰੀ ਤਾਂ ਹਰ ਇੱਕ ਬੰਦੇ ਦੀ ਬਣਦੀ ਹੀ ਹੈ…ਹਾਂ ਜੇ ਹੋ ਸਕੇ..ਵੱਧ ਤੋ ਵੱਧ ਰੁੱਖ ਬੂਟੇ ਲਗਾਉਣੇ ਸਾਡਾ ਫਰਜ਼ ਵੀ ਬਣਦਾ ਹੈ….ਅੱਜ ਦੇ ਵਾਤਾਵਰਣ ਦੇ ਹਾਲਾਤਾਂ ਨੂੰ ਵੇਖਦੇ ਹੋਏ…..!!
ਇਸ ਵਿਸ਼ੇ ਤੇ ਮੈਂ ਆਪਣੀ ਸੋਚ ਅਨੁਸਾਰ .. ਅੱਜ ਤੱਕ ਹਜ਼ਾਰਾਂ ਰੁੱਖ-ਪੌਦੇ ਲਗਵਾ ਚੁੱਕਾ ਹਾਂ….ਜਿਸ ਦੀ ਮੈਂ ਪਰੋਪਰ ਗਿਣਤੀ ਨਹੀ ਦੱਸ ਸਕਦਾ…ਹਾਂ…ਕੁਝ ਕੁ ਰੁੱਖ ਮੈਂ ਆਪਣੇ ਘਰ ਅਤੇ ਖੇਤਾਂ ‘ਚ ਤੇ ਕੁਝ ਬਾਹਰ ਅੰਦਰ…ਖੁੱਲੇ ਮੈਦਾਨਾਂ ‘ਚ ਸਮਾਜਸੇਵੀ ਸੰਸਥਾਵਾਂ ਨਾਲ ਜੁੜ ਕੇ ਲਗਾਉਂਦਾ ਰਹਿੰਦਾ ਹਾਂ… ਕਿਉਂ ਕਿ ਮੈਂ ਇੱਕ ਅੰਤਰ ਰਾਸ਼ਟਰੀ ਸਮਾਜ ਸ਼ੇਵੀ ਸੰਸਥਾ ਦਾ ਮੈਂਬਰ ਵੀ ਹਾਂ, ਜਿਸ ਦੇ ਤਿੰਨ ਮੁੱਖ ਮਕਸਦ ਹਨ, ਵਾਤਾਵਰਣ, ਮਾਂ ਬੋਲੀ ਪੰਜਾਬੀ, ਸਮਾਜਿਕ ਸੁਧਾਰ…ਵਗੈਰਾ ਵਗੈਰਾ…🙏🌷
ਹੋਰ ਦੱਸੋ ਸਰ..ਤੁਸੀ ਕਹਿਣਾ ਕੀ ਚਾਹੁੰਦੇ ਹੋ..ਮੇਰੇ ਲਈ ਕੀ ਸੇਵਾ ਹੈ ?
ਮੇਰਾ ਇਹੋ ਜਵਾਬ ਸੁਣ ਉਸ ਭੱਦਰ-ਪੁਰਸ਼ ਨੇ ਦੋ ਚਾਰ ਸਵਾਲ ਕਰਦੇ ਹੋਏ… ਫੋਨ ਲਾਈਨ ਤੋ ਓਹ ਬਾਹਰ ਹੋ ਗਏ…..📱
ਤਿੰਨ ਚਾਰ ਮਹੀਨੇ ਬਾਅਦ ਕੀ ਹੋਇਆ…ਇੱਕ ਕਾਲੀ ਸਕੋਰਪੀਓ ਗੱਡੀ ‘ਚ ਪੰਜ ਛੇ ਉੱਚੇ ਲੰਮੇ ਭੱਦਰਪੁਰਸ਼ …..ਸਾਡੇ ਮੈਰਿਜ ਪੈਲ਼ੇਸ ਦੇ ਮੇਨਗੇਟ ਦੇ ਅੱਗੇ ਆ ਉਤਰੇ…..ਜੋ ਕਿ ਮੇਰੀ Face book Id ਦਾ ਪਤਾ ਦਿੱਤਾ ਹੋਇਆ ਸੀ, ਉਸ ਪਤੇ ਦੇ ਅਨੁਸਾਰ……ਮੇਰੇ ਕੋਲ ਪਹੁੰਚ ਗਏ 🛻🚙
ਗੇਟਕੀਪਰ ਨੂੰ ਆ ਕੇ ਕਹਿਣ ਲੱਗੇ…ਕਿ ਅਸੀ ਬਾਹਰਲੇ ਦੇਸੋਂ ਆਏ ਹਾਂ……ਦੀਪ ਰੱਤੀ ਨੂੰ ਮਿਲਣ ਹੈ….ਪਲੀਜ ਤੁਸੀ ਸਾਨੂੰ ਉਂਨਾਂ ਨੂੰ ਮਿਲਾ ਦਿਓ…….ਉਸ ਸਮੇ ..ਮੈ ਕਿਸੇ ਕੰਮ ਲਈ ਬਜ਼ਾਰ ਗਿਆ ਹੋਇਆਂ ਸਾਂ…ਉਸ ਮੁੰਡੇ ਨੇ ਜੀ ਆਇਆਂ ਕਹਿੰਦੇ ਹੋਏ, ਉਹਨਾਂ ਨੂੰ ਚਾਹ ਪਾਣੀ ਲਈ ਬਿਠਾ… ਉਡੀਕ ਕਰਨ ਲਈ ਕਹਿ, ਮੈਨੂੰ ਫੋਨ ਕਰ ਦਿੱਤਾ…..
ਕੁਝ ਸਮੇ ਬਾਦ ਮੈ ਵੀ ਦਫਤਰ ਪਹੁੰਚ ਗਿਆ….ਸੋਚਿਆਂ ਕੋਈ ਪਾਰਟੀ ਹੋਵੇਗੀ ਪ੍ਰੋਗਰਾਮ ਦੀ ਬੁਕਿੰਗ ਕਰਾਉਣ ਵਾਲੀ….
ਗੱਲਾਂ ਬਾਤਾਂ ਸਾਂਝੀਆਂ ਹੋਈਆਂ…ਪਤਾ ਚੱਲਿਆਂ ਕਿ ਇਹ ਤਾਂ ਉਸ ਸੰਸਥਾਂ ਦੇ ਮੈੰਬਰ ਹਨ ਜੋ ਤਿੰਨ ਚਾਰ ਮਹੀਨੇ ਪਹਿਲਾਂ ਮੇਰੀ ਵਾਤਾਵਰਣ ਰਚਨਾ ਤੇ ਕਿੰਤੂ ਪ੍ਰੰਤੂ ਕਰਦੇ ਹੋਏ… ਵਹਿੰਸ ਦਾ ਮੁਦਾ ਬਣਾ ਰਹੇ ਸਨ….🌴🎄
ਮੈ ਆਓ ਭਗਤ ਕਰਨ ਤੋ ਬਾਅਦ ਪੁੱਛਿਆਂ ਕਿ ਸਰ ਮੇਰੇ ਲਈ ਕੀ ਸੇਵਾ ਹੈ ……ਮੇਰੀ ਇਹ ਗੱਲ ਸੁਣ ਉਂਨਾਂ ਚੋ ਇੱਕ ਭਰਵੇ ਸਰੀਰ ਵਾਲੇ ਜਥੇਦਾਰ ਟਾਈਪ ਸਰਦਾਰ ਜੀ ਬੋਲੇ…..ਰੱਤੀ ਜੀ…ਤੁਹਾਡੀ ਉਮਰ ਵੇਖਣ ਨੂੰ 35-40 ਕੁ ਸਾਲ ਤਾਂ ਲਗਦੀ ਐ….
ਜੋ ਤੁਸੀ ਲਿਖਦੇ ਰਹਿੰਦੇ ਹੋ …ਰੁੱਖ ਲਗਾਓ…ਵਾਤਾਵਰਣ ਬਚਾਓ
ਇਸ ਵਿਸ਼ੇ ਨੂੰ ਲੈ ਕੇ…ਤੁਸੀ ਖੁਦ…ਹੁਣ ਤੱਕ ਕਿੰਨੇ ਕੁ ਰੁੱਖ ਬੂਟੇ ਲਗਾ ਚੁੱਕੇ ਹੋ…..? ਤੁਸੀ ਫੋਨ ਤੇ ਕਹਿ ਰਹੇ ਸੀ ਕਿ ਮੈ ਹਜਾਰਾਂ ਤੋ ਵੱਧ ਰੁੱਖ ਲਗਵਾ ਚੁੱਕਾ ਹਾਂ…….
ਛੱਡੋ… ਹਜਾਰਾਂ ਲੱਖਾਂ ਦੀਆਂ ਗੱਲਾਂ ਬਾਤਾਂ ਨੂੰ…..ਤੁਸੀ ਆਪਣੇ ਖੇਤ ਜਾਂ ਘਰ ‘ਚ 35-40 ਪੌਦੇ ਖੁਦ ਹੱਥੀ ਲਗਾਏ ਹੋਏ ਹੀ ਸਾਨੂੰ ਵਿੱਖਾ ਦਿਓ ਅਸੀ ਜਲਦੀ ‘ਚ ਹਾਂ…ਕਿਸੇ ਹੋਰ ਕੇਸ ਦੀ ਜਾਂਚ-ਪੜਤਾਲ ਕਰਨ ਲਈ ਅਸੀ ਨਾਭਾ ਸ਼ਹਿਰ ਜਾਣਾ ਵਾ…ਜਲਦੀ ਕਰੋ….ਤੁਹਾਡਾ ਬਹੁਤ ਧੰਨਵਾਦ ਹੋਵੇਗਾ…
ਇਹੋ ਗੱਲ ਕਹਿਕੇ…ਉਹ ਚਾਰੇ ਪੰਜੇ ਸਰਦਾਰ ਜੀ ਮੇਰੇ ਵੱਲ ਇਸ ਤਰਾਂ ਵੇਖਣ ਲੱਗੇ ….ਜਿਵੇ ਕਿ ਮੈਂ ਇਹਨਾਂ ਦਾ ਕੋਈ ਬਹੁਤ ਵੱਡਾ ਮੁਜ਼ਰਮ ਹੋਵਾਂ….ਜਿਵੇਂ ਕਿ …ਮੈ ਵਾਤਾਵਰਣ ਵਾਰੇ ਰਚਨਾਵਾਂ ਲਿੱਖ ਕੇ ਬਹੁਤ ਵੱਡਾ ਜ਼ੁਰਮ ਕਰ ਲਿਆ ਹੋਵੇ……
ਮੈ ਇਸ ਛਾਪਾਮਾਰ ਟੀਮ ਨੂੰ ਨਾਲ ਲੈ…ਪੈਲ਼ੇਸ ਦੀ ਪਾਰਕਿੰਗ ਵੱਲ ਲੈ ਤੁਰਿਆਂ…ਤੇ ਕਿੱਹਾ ਗਿਣ ਲੋ ਸਰ…ਸਾਰੇ ਰੁੱਖ…ਮੇਰੇ ਹਿਸਾਬ ਨਾਲ 150-200 ਤੋ ਉੱਪਰ ਹੀ ਹੋਣਗੇ….ਬਾਕੀ ਸੌ ਤੋ ਉੱਪਰ ਦੂਸਰੀ ਸਾਈਡ ਵੀ ਪੌਦੇ ਖੜੇ ਹਨ…ਜੋ ਇਸ ਸਾਲ ਮਾਰਚ ਮਹੀਨੇ ‘ਚ ਲਗਾਏ ਹਨ..ਜੇ ਤੁਸੀ ਹੋਰ ਵੀ ਵੇਖਣੇ ਹਨ, ਤਾਂ ਫਿਰ ਘਰ ਚੱਲਦੇ ਹਾਂ…ਨਾਲੇ ਲੰਗਰ ਪਾਣੀ ਛੱਕ ਕੇ ਜਾਣਾ ਬਾਬਿਓ…….ਗਰੀਬ ਦੀ ਕੁਲੀ ‘ਚ ਚਰਨ ਵੀ ਪਾ ਜਾਓ🙏🌷
ਉਹਨਾਂ ਆਪਣੇ ਹੈੰਡੀ ਕੈਮਰੇ ਨਾਲ ਸਾਰੇ ਰੁੱਖਾਂ ਦੀ ਵੀਡੀਓ ਬਣਾ ਤੇ ਮੈਨੂੰ ਨਾਲ ਲੈ ਇੱਕ ਗਰੁਪ ਫੋਟੋ ਲੈ….ਗੱਡੀ ਸਟਾਰਟ ਕਰਦੇ ਹੋਏ…ਨਾਭੇ ਵਾਲੀ ਸਟੇਟ ਰੋੜ ਨੂੰ ਸਿਧੇ ਹੋ….ਚਾਲੇ ਪਾ। ਮੇਰੀਆਂ ਅੱਖੋ ਉਹਲੇ ਹੋ ਗਏ…🛻🛻🛻
ਮਹੀਨੇ ਕੁ ਬਾਅਦ ਇੱਕ ਬਾਹਰਲੇ ਅਣਜਾਣ ਨੰਬਰ ਤੋ ਮੇਰੇ ਵਟਸ ਐਪ ਤੇ ਕਿਸੇ ਵਿਦੇਸੀ ਅਖਬਾਰ ਦੀ ਕਟਿੰਗ ਦੀ ਫੋਟੋ ….ਜਿਸ ‘ਚ ਇੱਕ ਆਰਟੀਕਲ ਲੱਗਾ ਹੋਇਆ ਸੀ ” ਵਾਤਾਵਰਣ ਪੇ੍ਮੀ ਦੀਪ ਰੱਤੀ ” ਕਹਿਣੀ ਤੇ ਕਰਨੀ ਦਾ ਪੱਕਾ”…….
ਮੈ ਇਹ ਸਭ ਵੇਖ…ਉਸ ਸੰਸਥਾ ਦਾ ਧੰਨਵਾਦ ਕੀਤਾ…ਤੇ ਰਿਪਲਾਈ ‘ਚ ਨਾਲ ਲਿਖ ਦਿੱਤਾ….ਬਾਬਿਓ ਤੁਸੀ ਆਪਣੇ ਥਾਂ ਸਹੀ ਹੋ….ਮੈਂ ਆਪਣੀ ਥਾਂ…..ਕੋਈ ਅਣਜਾਣੇ ‘ਚ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ
ਧੰਨਵਾਦ ਸ਼ੁਕਰਾਨੇ….
ਦੀਪ ਰੱਤੀ …….9815478547
Ontario friends club canada,
Sent from my iPhone