ਸਾਇੰਸ ਨੇ ਕਿੰਨੀ ਤਰੱਕੀ ਕੀਤੀ,
ਕੀ ਕੀ ਗੁੱਲ ਖਿਲਾਉਂਦੀ ਹੈ।
ਨਿੱਤ ਨਵੀਆਂ ਕਾਢਾਂ ਕੱਢ ਕੇ,
ਲੋਕਾਂ ਹੱਥ ਫੜਾਉਂਦੀ ਹੈ।
ਕੈਸੀ ਖੋਜ ਮੋਬਾਇਲ ਦੀ ਕੀਤੀ,
ਸਭ ਨੂੰ ਆਹਰੇ ਲਾ ਦਿੱਤਾ,
ਕੀ ਬੱਚਾ ਕੀ ਬੁੱਢਾ ਇਸ ਨੇ,
ਚੱਕਰਾਂ ਦੇ ਵਿੱਚ ਪਾ ਦਿੱਤਾ।
ਜਿਸ ਨੂੰ ਕੋਈ ਨਹੀਂ ਜਾਣਦਾ,
ਉਸ ਨੂੰ ਇਸ ਮਸ਼ਹੂਰ ਕੀਤਾ।
ਦੂਰ ਵਾਲੇ ਨੂੰ ਨੇੜੇ ਕਰਕੇ, ਨੇੜੇ
ਵਾਲੇ ਨੂੰ ਦੂਰ ਕੀਤਾ।
ਜਹਾਜ, ਗੱਡੀਆਂ ,ਮੋਟਰ ਕਾਰਾਂ,
ਮਸਾਂ ਪੰਧ ਮੁਕਾਉਂਦੀਆਂ ਨੇ।
ਕਿੰਨੀ ਤਾਕਤ ਦੇ ਨਾਲ ਜਾ ਕੇ,
ਆਪਣੀ ਮੰਜ਼ਿਲ ਪਾਉਂਦੀਆਂ ਨੇ।
ਉਸ ਨੂੰ ਲੋੜ ਹੈ ਟੱਚ ਕਰਨ ਦੀ,
ਪਹੁੰਚ ਪਲਾਂ ਵਿੱਚ ਜਾਂਦਾ ਹੈ।
ਜਿਸ ਨੰਬਰ ਤੇ ਕਾਲ ਹੈ ਕੀਤੀ,
ਘੰਟੀ ਜਾ ਵਜਾਂਦਾ ਹੈ।
ਇੰਨੀ ਭੀੜ ਇਕੱਠ ਦੇ ਵਿੱਚੋਂ,
ਕਿਵੇਂ ਬੰਦੇ ਨੂੰ ਭਾਲ ਲੈਂਦਾ।
ਕੋਈ ਇਹ ਧੋਖਾ ਨਹੀਂ ਕਰਦਾ,
ਗੱਲਾਂ ਕੋਲ ਸੰਭਾਲ ਲੈਂਦਾ।
ਨਾ ਮਾਲੂਮ ਜੇਹੇ ‘ਪੱਤੋ’ ਵਰਗੇ ਨੂੰ,
ਲੇਖਕ ਇਸ ਬਣਾ ਦਿੱਤਾ।
ਚਰੰਨਵੇਂ ਛੇ ਅਠਵੰਜਾ ਪਿੱਛੇ,
ਇੱਕੀ ਚਾਰ ਸਤਾਰਾਂ ਲਾ ਦਿੱਤਾ।
ਸਹੀ ਵਰਤੋਂ ਕਰੀਏ ਇਸ ਦੀ,
ਇਹ ਵਧੀਆ ਮਿੱਤਰ ਹੈ।
ਜੇਕਰ ਕਰਾਂਗੇ ਗਲਤ ਵਰਤੋਂ ,
ਫਿਰ ਪਵਾਉਂਦਾ ਛਿੱਤਰ ਹੈ।
ਚਮਤਕਾਰੀ ਮੋਬਾਇਲ ਹੈ ਇਹ,
ਕਿੰਨੇ ਰੰਗ ਦਿਖਾਉਂਦਾ ਹੈ।
ਬਹੁਤੇ ਕੰਮਾਂ ਨੂੰ ਫੇਲ ਕਰਕੇ,
ਇਹ ਪ੍ਰਧਾਨ ਅਖਵਾਉਂਦਾ ਹੈ।
ਹਰਪ੍ਰੀਤ ਪੱਤੋ
ਪਿੰਡ- ਪੱਤੋ ਹੀਰਾ ਸਿੰਘ ਮੋਗਾ
ਸੰਪਰਕ = 94658-21417