ਸਾਉਣ ਆਉਣ ਦੀ ਉਡੀਕ ਵੇ ਵੀਰਾ
ਉਂਝ ਤਾਂ ਹੈ ਹੀ ਸਾਰਿਆਂ ਨੂੰ ਰਹਿੰਦੀ।
ਤਿੱਪ ਤਿੱਪ ਬਰਸਦਾ ਪਾਣੀ ਕਦੇ ਕਦੇ
ਕਦੇ ਕਦੇ ਹਲਕੀ ਭੂਰ ਜਿਹੀ ਪੈਂਦੀ।
ਸਹੁਰੇ ਉਡੀਕਣ ਕੁੜੀਆਂ ਜਦੋਂ ਚੜ੍ਹਜੇ
ਪੰਡਤਾਂ ਦੇ ਭੱਠ ਮੂਹਰੇ ਬੀਜੀ ਬਹਿੰਦੀ।
ਬੋਲਦਾ ਸੀ ਕਾਂ ਬਨੇਰੇ ਤੇ ਕੱਲ ਸ਼ਾਮੀ
ਪੈਰੀਂ ਜੁੱਤੀ ਨਾ ਪਾਵਾਂ ਲਾਈ ਮਹਿੰਦੀ।
ਅਕਾਸ਼ ਕਾਲੇ ਬੱਦਲ,ਘਟਾ ਕਾਲੀਆ
ਚੜ ਆਈਆਂ ਪਾਪਾ, ਨੂਰ ਕਹਿੰਦੀ।
ਸੁਖੀ ਵਸਣ ਜੀ ਕੁੜੀਆਂ ਚਿੱੜੀਆਂ
ਸਾਉਣ ਚ ਪੇਕਿਆਂ ਤੋਂ ਆਸ ਹੁੰਦੀ।
ਸਾਉਣ ਆਉਣ ਦੀ ਉਡੀਕ ਵੇ ਵੀਰਾ
ਉਂਝ ਤਾਂ ਹੈ ਹੀ ਸਾਰਿਆਂ ਨੂੰ ਰਹਿੰਦੀ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਲੁਧਿਆਣਾ।
9914846204