ਪਿਛਲੇ ਸਮੇਂ ਦੀ ਗੱਲ ਹੈ ਭਾਈ, ਘਰ ਹੁੰਦੇ ਸਨ ਕੱਚੇ।
ਐਪਰ ਓਸ ਸਮੇਂ ਦੇ ਲੋਕੀਂ, ਦਿਲ ਦੇ ਹੈ ਸਨ ਸੱਚੇ।
ਕੱਚਾ ਵਿਹੜਾ, ਕੱਚੀਆਂ ਕੰਧਾਂ, ਸਾਦਾ ਜਿਹੀ ਰਸੋਈ।
ਲੋੜ ਵਾਲੇ ਭਾਂਡੇ ਸਨ ਹੁੰਦੇ, ਨਹੀਂ ਵਿਖਾਵਾ ਕੋਈ।
ਵਾਣ ਦੇ ਮੰਜੇ ਸਨ ਘਰਾਂ ਵਿੱਚ, ਸ਼ੌਕ ਨਹੀਂ ਸਨ ਬਹੁਤੇ।
ਟੁੱਟੇ ਸਨ ਦਰਵਾਜ਼ੇ ਘਰ ਦੇ, ਪਰ ਬੰਦੇ ਸਨ ਪਹੁਤੇ।
ਸਾਫ਼ ਸਫ਼ਾਈ ਰੱਖੇ ਸੁਆਣੀ, ਕੰਧਾਂ ਹੁੰਦੀਆਂ ਲਿੱਪੀਆਂ।
ਨਾ ਉਹਨੂੰ ਕੋਈ ਦੱਸਣ ਵਾਲਾ, ਨਾ ਇਹ ਗੱਲਾਂ ਸਿੱਖੀਆਂ।
ਵੰਡ ਕੇ ਛਕਣਾ, ਨਾਮ ਧਿਆਉਣਾ, ਕਰਨੀ ਕਿਰਤ ਕਮਾਈ।
ਐਸੇ ਸਾਦਾ ਜੀਵਨ ਵਾਲੇ, ਚੱਲਦੇ ਹੁਕਮ ਰਜ਼ਾਈ।
ਸ਼ੌਕ-ਸ਼ੁਕੀਨੀ ਨਹੀਂ ਸੀ ਕੋਈ, ਬਸ ਇੱਕੋ ਭਰਵਾਸਾ।
ਸਾਦਾ ਘਰ ਵਿੱਚ, ਹੁੰਦੀ ਸਾਦਗੀ, ਰੱਬ ਦਾ ਹੁੰਦਾ ਵਾਸਾ।
~ ਪ੍ਰੋ. ਨਵ ਸੰਗੀਤ ਸਿੰਘ
ਪਟਿਆਲਾ-147002 (9417692015)