ਹਾੜ ਤੋਂ ਬਾਦ ਆ ਹੁਣ ਸਾਵਣ ਚੜ੍ਹਿਆ,
ਤਿਉਹਾਰ ਤੀਆਂ ਦਾ ਮਹੀਨਾ ਚੜ੍ਹਿਆ॥
ਮੌਸਮ ਏ ਮਿਜਾਜ਼ ਹੈ ਸੁਹਾਵਣਾ ਬਣਿਆ,
ਤੀਆਂ ਮਨਾਉਣ ਦਾ ਸਹੀ ਸਮਾਂ ਬਣਿਆ।।
ਹਰ ਇੱਕ ਮੁਟਿਆਰ ਦਾ ਚਿਹਰਾ ਖਿੜ੍ਹਿਆ,
ਸਤਰੰਗੀ ਪੀਂਘ ਦਾ ਰੰਗ ਆਕਾਸ਼ੀ ਖਿੜ੍ਹਿਆ।।
ਮੋਰ ਪੈਲਾਂ ਪਾਉਣ ਸੋਹਣਾ ਸਾਵਣ ਚੜ੍ਹਿਆ,
ਲਾਲ ਚੂੜੇ ਦਾ ਰੰਗ ਤੀਆਂ ਨੂੰ ਹੈ ਚੜ੍ਹਿਆ।।
ਲੋਕ ਗੀਤ ਗਾ-ਗਾ ਮੁਟਿਆਰਾਂ ਰੰਗ ਬੰਨ੍ਹਿਆ,
ਬਹੂਤ ਹੀ ਖੂਬਸੂਰਤ ਅੰਦਾਜ਼ੇ ਮੁਕਾਮ ਬੰਨ੍ਹਿਆ।।
ਪੀਂਘ ਝੂਟਣ ਦਾ ਚਾਅ ਮੁਟਿਆਰਾਂ ਨੂੰ ਚੜ੍ਹਿਆ,
ਸੂਦ ਵਿਰਕ ਕਲਮ ਤੇਰੀ ਨੂੰ ਚਾਅ ਬੜਾ ਚੜ੍ਹਿਆ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਮੋ – 9876666381