ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਹੋਈ ਸੰਪੰਨ

ਚੰਡੀਗੜ੍ਹ, 30 ਜੂਨ (ਵਰਲਡ ਪੰਜਾਬੀ ਟਾਈਮਜ਼)

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ ਜਿਸ ਦੇ ਮੁਖ ਮਹਿਮਾਨ ਹਿੰਦੀ ਦੇ ਪ੍ਰਸਿੱਧ ਲੇਖਕ ਅਤੇ ਫਿਲਮ ਕਲਾਕਾਰ ਵਿਜੇ ਕਪੂਰ ਜੀ ਸਨ । ਪ੍ਰਧਾਨਗੀ ਮੰਡਲ ਵਿਚ ਸ੍ਰੀਮਤੀ ਨੀਜਾ ਸਿੰਘ (ਲਾਇਬ੍ਰੇਰੀਅਨ), ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਜਨ: ਸਕੱਤਰ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਸ਼ਾਮਲ ਸਨ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ ।ਪ੍ਰੋਗਰਾਮ ਦੀ ਸ਼ੁਰੁਆਤ ਮਲਕੀਤ ਨਾਗਰਾ ਵੱਲੋਂ ਧਾਰਮਿਕ ਗੀਤ ਗਾਉਣ ਨਾਲ  ਹੋਈ। ਨੀਲਮ ਰਾਣਾ,ਸੁਰਿੰਦਰ ਕੁਮਾਰ,ਕ੍ਰਿਸ਼ਨਾ ਕੁਮਾਰੀ,ਰਾਕੇਸ਼ ਲਾਂਬਾ ਨੇ ਹਿੰਦੀ ਵਿਚ ਕਵਿਤਾਵਾਂ ਸੁਣਾਈਆਂ।ਦਰਸ਼ਨ ਸਿੱਧੂ, ਪਿਆਰਾ ਸਿੰਘ ਰਾਹੀ,ਲਾਭ ਸਿੰਘ ਖੀਵਾ ਨੇ ਗਜਲਾਂ ਸੁਣਾ ਕੇ ਵਾਹ ਵਾਹ ਖੱਟੀ।ਗੁਰਦਾਸ ਸਿੰਘ ਦਾਸ, ਦਰਸ਼ਨ ਤਿਊਣਾ,ਸੁਰਜੀਤ ਕੌਰ ਬੈਂਸ,ਹਰਭਜਨ ਕੌਰ ਢਿੱਲੋਂ, ਲਾਭ ਸਿੰਘ ਲਹਿਲੀ,ਭਰਪੂਰ ਸਿੰਘ, ਤਰਸੇਮ ਰਾਜ,ਸਿਮਰਜੀਤ ਕੌਰ ਗਰੇਵਾਲ ਅਤੇ ਦਵਿੰਦਰ ਢਿੱਲੋਂ ਨੇ ਇਕੱਠਿਆਂ, ਖੁਸ਼ੀ ਰਾਮ,ਸੋਹਣ ਸਿੰਘ ਬੈਨੀਪਾਲ,ਕੁਲਵਿੰਦਰ ਸਿੰਘ,ਛੋਟੀ ਬੱਚੀ ਹਰਜੋਤ ਕੌਰ ਨੇ ਗੀਤ ਸੁਣਾਏ।ਵਰਿੰਦਰ ਚੱਠਾ, ਪਾਲ ਅਜਨਬੀ,ਮਨਜੀਤ ਕੌਰ ਮੋਹਾਲੀ,ਡਾ: ਅਵਤਾਰ ਸਿੰਘ ਪਤੰਗ, ਸੁਖਵੀਰ ਸਿੰਘ, ਰਜਿੰਦਰ ਰੇਨੂ,ਸਿੰਘ, ਰਤਨ ਬਾਬਕਵਾਲਾ,ਚਰਨਜੀਤ ਕੌਰ ਬਾਠ,ਪਰਮਜੀਤ ਪਰਮ ਨੇ ਸਮਾਜਿਕ ਸਰੋਕਾਰ ਵਾਲੀਆਂ ਕਵਿਤਾਵਾਂ ਸੁਣਾਈਆਂ।ਮੁੱਖ ਮਹਿਮਾਨ ਵਿਜੇ ਕਪੂਰ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਦੇ ਦੌਰ ਵਿਚ ਅਜਿਹੇ ਇਕੱਠ ਭਾਈਚਾਰਕ ਸਾਂਝ ਵਧਾਂਉਂਦੇ ਹਨ।ਲਾਇਬ੍ਰੇਰੀਅਨ ਨੀਜਾ ਸਿੰਘ ਨੇ ਕਿਹਾ ਕਿ ਇਸ ਥਾਂ ਤੇ ਸਾਹਿਤਕ ਮੀਟਿੰਗਾਂ ਹੋਣਾ ਸਾਡਾ ਸੁਭਾਗ ਹੈ।ਪਰਿਵਾਰਕ ਮਾਹੌਲ ਵਿਚ ਕੁਝ ਪਲ ਬਤੀਤ ਕਰਨੇ ਚੰਗਾ ਲੱਗਦਾ ਹੈ।ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਖੂਬਸੂਰਤ ਅੰਦਾਜ਼ ਵਿਚ ਕੀਤਾ।ਗੁਰਦਰਸ਼ਨ ਸਿੰਘ ਮਾਵੀ ਨੇ ਅਖੀਰ ਵਿਚ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਆਲ ਐਸ ਮਲਹੋਤਰਾ,ਤਜਿੰਦਰ ਸਿੰਘ, ਜੋਗਿੰਦਰ ਸਿੰਘ ਜੱਗਾ,ਨਰਿੰਦਰ ਸਿੰਘ, ਰਾਧੇ ਸ਼ਿਆਮ,ਜਨਕ ਸਿੰਘ, ਪਿੰਕੀ,ਰੋਜੀ,ਨਿਸ਼ੂ,ਗੁਰੂ ਅੰਗਦ,ਬਿਕਰਮਜੀਤ ਸਿੰਘ, ਸੰਜੀਵਨ, ਗੁਰਮੇਲ ਸਿੰਘ ਮੌਜੌਵਾਲ, ਰੇਖਾ ਵਰਮਾ,ਹਰਜੀਤ ਸਿੰਘ, ਐਨ ਐਸ ਲਹਿਲ,ਜਸ਼ਨਦੀਪ ਕੌਰ ਹਾਜਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *