ਇੱਥੇ ਵੇਖ ਕੇ ਤਰੱਕੀ, ਕਈ ਸਾੜਾ ਕਰ ਜਾਂਦੇ ਨੇ,
ਇੱਕੋ ਥਾਲ਼ੀ ਖਾ ਕੇ ਵੀ,ਕਈ ਮਾੜਾ ਕਰ ਜਾਂਦੇ ਨੇ ,
ਕੈਂਚੀ ਦੀ ਥਾਂ ਜੜ੍ਹਾਂ ‘ਤੇ, ਕੁਹਾੜੇ ਵਰ੍ਹ ਜਾਂਦੇ ਨੇ,
ਖੁਸ਼ੀ ਦੀ ਥਾਂ ਨੈਣੀਂ ਹੰਝੂ ,ਖਾਰੇ ਭਰ ਜਾਂਦੇ ਨੇ,
ਜਿਉਂਦੇ ਜੀਅ ਵੀ ਸੱਜਣ, ਪਿਆਰੇ ਮਰ ਜਾਂਦੇ ਨੇ,
ਬੇੜਾ ਠੇਲ੍ਹ ਕੇ ਸਮੁੰਦਰੀ,ਕਿਨਾਰਾ ਕਰ ਜਾਂਦੇ ਨੇ,
ਆਪਣੇ ਵੀ ਗੈਰਾਂ ਲਈ, ਹੁੰਗਾਰਾ ਭਰ ਜਾਂਦੇ ਨੇ,
ਕਈ ਪ੍ਰਿੰਸ ਸਿਰ ਐਵੇਂ ਇਲਜ਼ਾਮ ਧਰ ਜਾਂਦੇ ਨੇ,
ਹਾਰ ਵੇਖ ਕੇ ਅਸਾਂ ਦੀ ,ਕਈ ਸੀਨੇ ਠਰ ਜਾਂਦੇ ਨੇ,
ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਾਲੋਨੀ ਸੰਗਰੂਰ
9872299613

