ਬਸਤੇ ਦੇ ਵਿੱਚ ਪਾ ਕਿਤਾਬਾਂ,
ਜਦ ਸਕੂਲੇ ਜਾਵਾਂ।
ਆਓ ਚੱਲੀਏ ਪੜ੍ਹਨੇ ਆਪਾਂ
ਦੋਸਤਾਂ ਤਾਂਈ ਬੁਲਾਵਾਂ।
ਮਿੰਟੂ, ਸੋਭੀ, ਬਿੱਟੂ, ਕੁਦਰਤ
ਸਾਰੇ ਮੇਰੇ ਹਾਣੀ।
ਕੋਈ ਚੀਜੀ ਲ਼ੈ ਦੁਕਾਨੋ
ਸਾਂਝੀ ਅਸਾਂ ਨੇ ਖਾਣੀ।
ਕਦੇ ਨਾ ਲੜੀਏ ਆਪਸ ਦੇ ਵਿੱਚ,
ਰਲ ਅਸੀਂ ਹਾਂ ਰਹਿੰਦੇ।
ਕਲਾਸ ਦੇ ਵਿੱਚ ਸਭ ਤੋਂ ਮੂਹਰੇ
ਬੈਂਚਾ ਉੱਤੇ ਬਹਿੰਦੇ।
ਘਰੇ ਆ ਕੇ ਕੰਮ ਸਕੂਲ ਦਾ
ਕੱਠੇ ਹੋ ਕੇ ਕਰੀਏ।
ਖੇਡਣ ਵੇਲ਼ੇ ਖੇਡਣ ਜਾਈਏ ਤੇ
ਪੜ੍ਹਨ ਦੇ ਵੇਲੇ ਪੜ੍ਹੀਏ।
ਪੜ੍ਹਾਈ ਦੇ ਨਾਲ਼ ਖੇਡਾਂ ਜ਼ਰੂਰੀ
ਭੈਣ ਜੀ ਸਮਝਾਉਂਦੇ।
ਸਮੇਂ ਦੀ ਕਦਰ ਜੋ ਕਰਦੇ ਬੱਚੇ,
ਉਹ ਨਾ ਫੇਰ ਪਛਤਾਉਂਦੇ।
ਇਹ ਸੁਨਿਹਰੀ ਮੌਕਾ ਬੱਚਿਓ,
ਕਿਤੇ ਗਵਾਚ ਨਾ ਜਾਵੇ,
‘ਪੱਤੋ’ ਇੱਕ ਵਾਰੀ ਲੰਘਿਆ ਵੇਲਾ
ਮੁੜ ਹੱਥ ਨਾ ਆਵੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
