ਚੌਕ ਵਿੱਚ ਖੜ੍ਹਾ ਹੋ ਕੇ ਸਿਪਾਹੀ,
ਤੋਰੀ ਜਾਏ ਲੋਕਾਂ ਨੂੰ ਸਿੱਧੇ ਰਾਹੀ।
ਹੱਥਾਂ ਨਾਲ ਕਰਕੇ ਓਹ ਇਸ਼ਾਰੇ,
ਇੱਕਦਮ ਰੋਕਦੇ ਵਹੀਕਲ ਸਾਰੇ।
ਨਿਯਮਾਂ ਨੂੰ ਜੋ ਛਿੱਕੇ ਹੈ ਟੰਗਦਾ,
ਸਿਪਾਹੀ ਉਸਦਾ ਚਲਾਨ ਕੱਟਦਾ।
ਬੜ੍ਹੀ ਸਖ਼ਤ ਡਿਊਟੀ ਨਿਭਾਉਂਦਾ,
ਧੁੱਪ, ਮੀਂਹ ਤੋਂ ਨਾ ਘਬਰਾਉ਼ਂਦਾ।
ਦੱਸਦਾ ਲੋਕਾਂ ਨੂੰ ਮਾਰ ਕੇ ਸੀਟੀ,
ਕਰਦਾ ਰਹੇ ਸਾਰਾ ਦਿਨ ਪੀਟੀ।
ਵਰਦੀ ‘ਚ ਮੈਨੂੰ ਸੋਹਣਾ ਲੱਗਦਾ,
ਡਿਊਟੀ ਉੱਤੇ ਭੋਰਾ ਨਹੀਂ ਥੱਕਦਾ।
ਅਫਸਰਾਂ ਨੂੰ ਵੇਖ ਮਾਰਦਾ ਸਲੂਟ,
ਸਾਰਿਆਂ ਨਾਲ ਕਰੇ ਚੰਗਾ ਸਲੂਕ।
ਸਿਪਾਹੀ ਨੂੰ ਜੇ ਕਰੀਏ ਸਹਿਯੋਗ,
ਦੁਰਘਟਨਾਵਾਂ ਦਾ ਪੈ ਜਾਣਾ ਭੋਗ।
ਪਤਾ— ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾਰੋਡ,ਪਟਿਆਲਾ, ਸੰਪਰਕ ਨੰਬਰ 9501033005
