ਭਾੱਜੀ ਦੁਸ਼ਮਣ ਦੀ ਮੋੜਨ ਚੱਲੇ ਹਾਂ
ਖੂਨ ਵੈਰੀ ਦਾ ਨਿਚੋੜਣ ਚੱਲੇ ਹਾਂ
ਬੁਰਜ ਤੇ ਚੜ੍ਹਕੇ ਦੇਖੀਂ ਦਾਦੀ ਮਾਂ
ਹੰਕਾਰ ਸੂਬੇ ਦਾ ਤੋੜਨ ਚੱਲੇ ਹਾਂ
ਸਿੱਖੀ ਦਾ ਬੂਟਾ ਲਾਓਣ ਚੱਲੇ ਹਾਂ
ਪਾਣੀਂ ਦੀ ਥਾਂ ਖੂਨ ਪਾਓਣ ਚੱਲੇ ਹਾਂ
ਬੁਰਜ ਤੇ ਚੜ੍ਹਕੇ ਦੇਖੀਂ ਦਾਦੀ ਮਾਂ
ਸੂਬੇ ਨੂੰ ਸਬਕ ਸਿਖਾਉਣ ਚੱਲੇ ਹਾਂ
ਸਿੱਖੀ ਦਾ ਪਾਠ ਪੜ੍ਹਾਓਣ ਚੱਲੇ ਹਾਂ
ਲਾੜੀ ਮੌਤ ਨੂੰ ਪਰਨਾਓਣ ਚੱਲੇ ਹਾਂ
ਬੁਰਜ ਤੇ ਚੜ੍ਹਕੇ ਦੇਖੀਂ ਦਾਦੀ ਮਾਂ
ਸੂਬੇ ਨੂੰ ਧੂੜ੍ਹ ਚਟਾਓਣ ਚੱਲੇ ਹਾਂ
ਮੀਤੇ ਝੁਕਦੇ ਨਹੀਂ ਝੁਕਾਉਣ ਚੱਲੇ ਹਾਂ
ਜਾਂਨ ਦੀ ਬਾਜੀ ਲਾਉਣ ਚੱਲੇ ਹਾਂ
ਬੁਰਜ ਤੇ ਚੜ੍ਹਕੇ ਦੇਖੀਂ ਦਾਦੀ ਮਾਂ
ਨਾ ਸ਼ਹੀਦਾਂ ਚ ਅਸੀਂ ਲਿਖਵਾਉਣ ਚੱਲੇ ਹਾਂ
ਸਿੱਧੂ,ਡਰਨ ਨਹੀਂ ਡਰਾਓਣ ਚੱਲੇ ਹਾਂ
ਫਰਜ਼ ਆਪਣਾਂ ਨਿਭਾਓਣ ਚੱਲੇ ਹਾਂ
ਬੁਰਜ ਤੇ ਚੜ੍ਹਕੇ ਦੇਖੀਂ ਦਾਦੀ ਮਾਂ
ਸੂਬੇ ਦੀ ਅਣਖ ਮਿਟਾਉਣ ਚੱਲੇ ਹਾਂ
ਅਮਰਜੀਤ ਸਿੰਘ ਸਿੱਧੂ
ਬਠਿੰਡਾ
9464073505
