ਮੈਂ ਰਾਤੀਂ ਸੁਤੀ ਸੁਫ਼ਨੇ ਦੇ ਵਿਚ
ਪਿਆਰ ਹੋਇਆ।
ਮੈਂ ਸਾਰੀ ਦੁਨੀਆ ਭੁੱਲ ਗਈ।
ਜਦੋਂ ਨੀਂਦਰ ਖੁਲ੍ਹੀ ਮੈਂ ਭੁੱਲ ਗਈ ਸਾਰੀ ਪ੍ਰੇਮ ਕਹਾਣੀ।
ਸੁਫ਼ਨੇ ਵਿੱਚ ਜੋ ਸੱਜਣ ਮਿਲਿਆ ਬਹੁਤ ਸੋਹਣਾ ਸੀ।
ਲੱਖਾ ਯੂਸਫ਼ ਲੱਖਾਂ ਰਾਂਝੇ ਉਸ ਵਰਗੇ ਨਾ ਹੋਣ।
ਉਹ ਗੱਲ ਕਰੇ ਹਵਾ ਵਿਚ ਮਿਸ਼ਰੀ ਘੁੱਲ ਜਾਏ।
ਹੁਸਨ ਦਾ ਚਾਲਕ, ਪਾਲਕ, ਮਾਲਕ, ਮੁੱਖੜਾ ਉਸ ਦਾ ਪਿਆ।
ਇਉ ਜਾਪੇ ਜਿਸ ਤਰ੍ਹਾਂ ਚੰਨ ਚਾਨਣੀ ਇਸ ਕੋਲੋਂ ਉਧਾਰਾ ਲਈ ਹੈ।
ਬਿਨਾਂ ਤਰੰਦਦ ਮਿਲੀ ਗੲ ਸਾਨੂੰ ਸੋਹਣੀ ਸ਼ੈਅ ਅਨਮੁਲੀ।
ਸੁਫਨੇ ਵਿਚ ਹੀ ਦਿਲ ਦੇ ਦੁੱਖ ਸੁੱਖ ਸਾਂਝੇ ਕੀਤੇ।
ਦਿਲ ਦੀ ਧੜਕਣ ਸਾਂਝੀ ਹੋ ਗਈ ਦੁੱਖ ਸੁੱਖ ਵੀ ਹੋਏ ਸਾਂਝੇ
ਪਿਆਰ ਦੀ ਡੋਰ ਨੂੰ ਕੌਲ ਕਰਾਰ ਦੇ ਰਲ ਕੇ ਲਾਏ ਮਾਂਝੇ
ਪ੍ਰੀਤ ਚੜ੍ਹਦੀ ਪ੍ਰਵਾਨ ਤੇ ਰੱਜ਼ ਕੇਉਹ ਸੀਫੱਲੀ ਫੁੱਲੀ।
ਸੁਫਨੇ ਦੇ ਵਿਚ ਮੌਜਾਂ ਤੇ ਜਦ ਜਾਗੇ ਖਤਮ ਕਹਾਣੀ।
ਜਾਗਦਿਆਂ ਉਹ ਨੀਸਾਣੀ ਦੇ ਗਿਆ ਗੁੰਮ ਹੋ ਗਈ।
ਉੱਠ ਕੇ ਦੇਖਿਆ ਉਹ ਹੀ ਮੰਜਾਂ ਉਹ ਹੀ ਰਜਾਈ ਉਹ ਹੀ ਮੈਂ।
ਸੁਫ਼ਨੇ ਵਿੱਚ ਹੀ ਸਭ ਕੁਝ ਰਿਹਾ
ਸੁਫ਼ਨਾ ਆਇਆ ਸੀ ਪਰ ਉਹ ਇਸ ਤਰ੍ਹਾਂ ਟੁੱਟ ਕੇ ਟੁਕੜੇ ਹੋਇਆ।
ਮੈਂ ਪਾਗਲਾਂ ਵਾਂਗ ਦੇਖ ਰਹੀ ਸੀ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18