ਸੁਰਜੀਤ ਵੀ ਹੋ ਜਾਣ ਗੇ,
ਬੇਜਾਨ ਸੁਪਨੇ।
ਇਕ ਵਾਰ, ਮੇਰੀ ਨਜ਼ਰ ਨਾਲ ਦੇਖਿਆ ਹੁੰਦਾ।
ਜੇ ਸੋਚਾਂ ਦੇ ਵਿਚ ਕਦੇ ਪੱਕਦੀ ਖਿੱਚੜੀ ਨਹੀਂ ਪਕੱਦੀ ਹੈ।
ਰੱਬ ਨੇ ਜੋ ਸਾਹ ਦਿੱਤੇ,ਕਦੇ
ਰੱਬ ਨੇ ਅਹਿਸਾਨ ਨਹੀਂ ਕੀਤਾ।
ਗਰੀਬ ਹਮੇਸ਼ਾਂ ਰੋਟੀ ਕਮਾਉਣ ਵਿਚ ਹੀ ਲੱਗਾ ਰਹਿੰਦਾ ਹੈ।
ਜਿੱਥੇ ਭੁੱਖ ਹੋਵੇ ਉੱਥੇ ਕੋਈ
ਮਹਿਮਾਨ ਨਹੀਂ ਆਂਦਾ ਹੈ।
ਰੱਬ ਮਦਾਰੀ ਬਣ ਕੇ ਸਭ
ਤਮਾਸ਼ਾ ਕਰਦਾ ਹੈ।
ਇਸ ਦੁਨੀਆਂ ਵਿੱਚ ਕੋਈ
ਕਿਸੇ ਤੇ ਮੇਹਰਵਾਨ ਨਹੀਂ ਹੁੰਦਾ ਹੈ।
ਗਰੀਬ ਆਪਣੀ ਮੇਹਨਤ ਦੀ ਕਮਾਈ ਦੀ
ਇਕ ਬੁਰਕੀ ਵੀ ਰੱਬ ਨੂੰ
ਕਬੂਲ ਹੈ
ਪਾਪ ਦੀ ਕਮਾਈ ਨੂੰ ਕੋਈ
ਨਹੀਂ ਪੁਛੱਦਾ ਹੈ
ਜਦੋਂ ਕੋਈ ਗੁਨਾਹ ਕਰਦਾ ਹੈ
ਉਹ ਫਿਰ ਪਾਕ-ਪਵਿੱਤਰ ਨਹੀ ਹੋ ਸਕਦਾ ਹੈ।
ਸਭ ਨੂੰ ਉਪਰ ਵਾਲਾ ਦੇਖਦਾ ਹੈ।
ਜੋ ਚੰਗਾ ਕਰਦੇ ਹਨ
ਉਹ ਸੁਰਜੀਤ ਹੋ ਜਾਂਦੇ ਹਨ।

ਸੁਰਜੀਤ ਸਾੰਰਗ
