
ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਗੌਂਸਪੁਰ ਦੀ ਜੰਮਪਲ ਮਨਦੀਪ ਕੌਰ ਜੋ ਪੂਰੀ ਦੁਨੀਆ ਭਰ ਵਿਚ ਅੱਜਕਲ ਜਾਣੀ ਜਾਂਦੀ ਹੈ ” ਮੈਡੀਂ ਕਾਲੜਾ” ਦੇ ਨਾਮ ਨਾਲ। ਚਰਚਿਤ ਮਾਣਮੱਤੀ ਲੋਕ ਗਾਇਕਾ ਤੇ ਅਦਾਕਾਰਾ “ਮੈਡੀ ਕਾਲੜਾ” ਸੁਰੀਲੀ ਤੇ ਭਾਵਪੂਰਕ ਆਵਾਜ਼ ਦੀ ਮਲਿਕਾ ਹੈ । ਜਿਸ ਦੇ ਖੂਬਸੂਰਤ ਗੀਤਾਂ ਨੇ ਸੰਗੀਤਕ ਖੇਤਰ ਵਿੱਚ ਆਪਣਾ ਵੱਖਰਾ ਮੁਕਾਮ ਬਣਾਇਆ। ਓਨਾਂ ਦੇ ਨੱਚਲੈ ਮੇਲਣੇ,ਬਾਬੁਲ, ਬਲੈਕੀਆਂ ,ਨੈਣਾਂ ‘ਚ ਪਿਆਰ,ਸੀਕ੍ਰੇਟ ਲਵ, ਤੇਰੀ ਮੇਰੀ ਜੋੜੀ, ਗੱਦਾਰ ਯਾਰ,ਵਕਤ, ਲੱਕ ਦੇ ਹੁਲਾਰੇ ਤੇ ਟੀਕਾ ਆਦਿ ਦਰਜਨਾਂ ਗੀਤਾਂ ਨਾਲ ਆਪਣਾ ਸ਼ੁਮਾਰ ਕਰਵਾ ਰਹੀ ਹਨ।
ਇਸ ਤੋ ਇਲਾਵਾ ਡਿਊਟ ਗੀਤ ਦਿਗਜ ਗਾਇਕਾਂ ਨਾਲ ਗਾ ਸੁਮੇਲ ਬਣਾਇਆ, ਜਿਵੇਂ ਗੀਤ ਪੈਗ ਠੋਕ ਕੇ ਰੱਖੀਏ ‘ਸਰੀਫ ਦਿਲਦਾਰ’,ਜਿਗਰੇ ‘ਰਾਜਾ ਸਿੱਧੂ’, ਬਗਲਾ ‘ਗੈਰੀ ਬਰਾੜ ਜੈਲਦਾਰ’,ਲਾਇਸੰਸ ‘ਬਿੰਨੀ ਜਵੰਦਾ’, ਸਾਢੂ ਦਾ ਸੁਭਾਅ ‘ਤਰਸੇਮ ਮੱਟੂ’, ਦੋ ਨੰਬਰੀਆਂ ‘ਸੁੱਖਾ ਜੱਸੀ’, ਚਾਹ ‘ਆਤਮਾ ਸਿੰਘ ਬੁੱਢੇਵਾਲੀਆਂ’ ਨਾਲ ਗਾ ਵਾਹ ਵਾਹ ਖੱਟ ਚੁੱਕੀ ਹੈ । ਗੱਲਬਾਤ ਦੌਰਾਨ, ਓਨਾ ਦੱਸਿਆਂ, ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਮੰਨੀਆਂ ਜਾਂਦੀਆਂ ਲੋਕ ਗਾਇਕਾਂ ਰਣਜੀਤ ਕੌਰ ਤੇ ਅਮਰਜੋਤ ਕੌਰ ਦੇ ਗੀਤਾਂ ਨੂੰ ਸੁਣਨਾ ਤੇ ਗਾਉਣਾ ਪਸੰਦ ਕਰਦੀ ਹੈ। ਓਨਾਂ ਨੂੰ ਆਪਣਾ ਆਈਡਲ ਮੰਨਦੀ ਹੈ।
‘ਮੈਡੀਂ ਕਾਲੜਾ’ ਜੀ ਦਮਦਾਰ ਗਾਇਕੀ ਦੇਣ ਨਾਲ-ਨਾਲ ਅਦਾਕਾਰ ਵਜੋ ਪਾਲੀਵੁੱਡ ਮੂਵੀਜ਼ ‘ਦਾਰੂ’, ‘ਸ਼ੌਕ ਸਰਦਾਰੀ ਦਾ’ ਤੇ ਕੰਟਰੀ ਸਾਈਡ ਗੁੰਡੇ ਆਦਿ ਵਿੱਚ ਬੇਮਿਸਾਲ ਅਦਾਕਾਰੀ ਦਾ ਪ੍ਰਦਰਸ਼ਨ ਕਰ ਸਿਨੇਮਾ ਪ੍ਰੇਮੀਆਂ ਦੇ ਦਿਲ ਜਿੱਤ ਚੁੱਕੀ ਹੈ।
ਪੰਜਾਬੀ ਫਿਲਮ ਇੰਡਸਟ੍ਰੀਜ ਦੇ ਨਾਮਵਰ ਡਾਇਰੈਕਟਰ ਤੇ ਪ੍ਰੋਡਿਊਸਰ ‘ਕਮਲ ਦ੍ਰਾਵਿੜ’ ਜਿਹੜੇ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ ,ਓਨਾਂ ਦੀ ਪੰਜਾਬੀ ਮੂਵੀ ‘ਵੇ ਕੋਈ ਲੈ ਚੱਲਿਆਂ ਮੁਕਲਾਵੇ’ ਬਹੁਤ ਜਲਦ ਸਿਨੇਮਾਘਰਾਂ ਦੀ ਰੌਣਕ ਵਧਾਉਣ ਜਾ ਰਹੀ। ਏਸੇ ਪੰਜਾਬੀ ਮੂਵੀ ‘ਚ ਮਾਣਮੱਤੀ ਲੋਕ ਗਾਇਕਾ ਤੇ ਅਦਾਕਾਰ ‘ਮੈਡੀਂ ਕਾਲੜਾ’ ਦਾ ਗੀਤ “ਜੀਜਾ ਸਾਲੀ” 25 ਫਰਵਰੀ ਨੂੰ ‘ਵਰਲਡ ਵਾਈਡ’ ਚੈਨਲ ਤੇ ਰੀਲੀਜ਼ ਹੋਣ ਜਾ ਰਿਹਾ। ਜਿਸਨੂੰ ਸੰਗੀਤਕ ਧੁੰਨਾਂ ਨਾਲ ਸਿੰਗਾਰਿਆਂ ਹੈ ‘ਲੰਕੇਸ਼ ਦ੍ਰਾਵਿੜ’ ਨੇ ਅਤੇ ਗੀਤ ਨੂੰ ਸ਼ਬਦਾਂ ‘ਚ ਪਰੋਇਆਂ ਪ੍ਰਸਿੱਧ ਗੀਤਕਾਰ ਤੇ ਡਾਇਰੈਕਟਰ ‘ਕਮਲ ਦ੍ਰਾਵਿੜ’ ਨੇ। ‘ਬਲਜੀਤ’ ਪੋਸਟਰ ਡਿਜ਼ਾਈਨਰ ਨੇ ਕਮਾਲ ਦੀ ਖੂਬਸੂਰਤੀ ਪੋਸਟਰ ‘ਚ ਭਰੀ ਹੈ।
ਪੰਜਾਬੀ ਮੂਵੀ ਦੀ ਅਦਾਕਾਰਾ ਤੇ ਲੋਕ ਗਾਇਕਾ “ਮੈਡੀਂ ਕਾਲੜਾ” ਜੀ ਦਾ ਗੀਤ “ਜੀਜਾ ਸਾਲੀ” ਸੰਗੀਤਕ ਖੇਤਰ ਵਿੱਚ ਆਪਣੀ ਨਿਵੇਕਲੀ ਛਾਪ ਛੱਡੇਗਾ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392

