ਕੋਈ ਸੁੰਦਰਤਾ ਸੀਰਤ ਦੀ ਹੈ, ਸੂਰਤ ਦੀ ਹੈ ਕੋਈ।
ਜੋ ਮਨ ਦਾ ਹੁੰਦਾ ਹੈ ਸੁੰਦਰ, ਅਸਲੀ ਸੁੰਦਰ ਸੋਈ।
ਇਸ ਦੁਨੀਆਂ ਦੇ ਮੇਲੇ ਨੂੰ ਹੈ, ਰੱਬ ਨੇ ਆਪ ਬਣਾਇਆ।
ਉਹ ਕਿੰਨਾ ਸੋਹਣਾ ਹੋਵੇਗਾ, ਜੀਹਨੇ ਇਹਨੂੰ ਸਜਾਇਆ।
ਰੂਪ, ਰੰਗ ਤੇ ਸ਼ਕਲ ਦੇ ਪੱਖੋਂ, ਹੋਵੇ ਕੋਈ ਸੋਹਣਾ।
ਮਨ ਦੀ ਸੁੰਦਰਤਾ ਹੈ ਅਸਲੀ, ਏਹੋ ਸੱਚਾ ਗਹਿਣਾ।
ਭਾਈ ਵੀਰ ਸਿੰਘ ਜੀ ਦੇ, ਬੋਲ ਨੇ ਕਿੰਨੇ ਸਿਆਣੇ।
‘ਜਦੋਂ ਸੁੰਦਰਤਾ ਦਰਸ਼ਨ ਦੇਵੇ, ਹਰ ਕੋਈ ਆਪਣੀ ਜਾਣੇ।’
ਵੱਖ ਵੱਖ ਥਾਈਂ ਸੁੰਦਰਤਾ ਦੀਆਂ, ਹੁੰਦੀਆਂ ਪ੍ਰਤਿਯੋਗਤਾਵਾਂ।
ਏਥੇ ਹਰ ਕੋਈ ਮੋਂਹਦਾ ਦਿੱਸੇ, ਆਪਣੀਆਂ ਨਾਲ ਅਦਾਵਾਂ।
ਕਾਇਨਾਤ ਵਿੱਚ ਖੁਸ਼ੀਆਂ, ਖੇੜੇ, ਖਿੱਲਰੇ ਹੋਏ ਨੇ ਹਾਸੇ।
ਕੁਦਰਤ ਦੇ ਵਿੱਚ ਸੁੰਦਰਤਾ ਹੈ,ਪੱਸਰੀ ਚਾਰੇ ਪਾਸੇ।

~ ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015
