ਉੱਘੇ ਲੇਖਕ ਮਹਿੰਦਰ ਸੂਦ ਵਿਰਕ ਦਾ ਦੂਸਰਾ ਕਾਵਿ ਸੰਗ੍ਰਹਿ “ਸੱਚ ਕੌੜਾ ਆ” ਦੀ ਈ ਬੁੱਕ ਅਤੇ ਸਵਿੰਧਾਨ ਦਿਵਸ ਨੂੰ ਸਮਰਪਿਤ ਗੀਤ “ਜੈ ਭੀਮ ਜੈ ਭਾਰਤ ਦਾ ਨਾਹਰਾ” 26 ਨਵੰਬਰ ਦਿਨ ਐਤਵਾਰ ਨੂੰ “ਸਵਿੰਧਾਨ ਦਿਵਸ” ਵਾਲੇ ਦਿਨ ਦੇਵ ਰਾਜ ਗਿੰਢਾ ਦੇ ਗ੍ਰਹਿ ਨੂਰਮਹਿਲ ਰੋਡ ਫਿਲੌਰ ਵਿਖੇ ਡੇਰਾ ਈਸਪੁਰ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਅਤੇ ਸਾਈਂ ਪੱਪਲ ਸ਼ਾਹ ਜੀ ਭਰੋਮਜਾਰਾ ਦੇ ਅਸ਼ੀਰਵਾਦ ਨਾਲ
ਰਿਲੀਜ਼ ਕੀਤਾ ਗਿਆ। ਸੂਦ ਵਿਰਕ ਦੇ ਗੀਤ ਅਤੇ ਕਿਤਾਬ ਰਿਲੀਜ਼ ਮੌਕੇ ਗੀਤਕਾਰ ਸੱਤਪਾਲ ਸਾਹਲੋਂ, ਐਮ ਸੀ ਯਸ਼ਪਾਲ ਗਿੰਢਾ, ਰਾਜ ਕੁਮਾਰ ਗਿੰਢਾ, ਸਤਨਾਮ ਚੰਦ ਅਨੀਹਰ, ਰਾਣਾ ਅਨੀਹਰ, ਹੋਰ ਸਖਸ਼ੀਅਤਾਂ ਨੇ ਵਿਸ਼ੇਸ ਸ਼ਮੂਲੀਅਤ ਕੀਤੀ। ਸੂਦ ਵਿਰਕ ਨੇ ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਅਤੇ ਸਾਈਂ ਪੱਪਲ ਸ਼ਾਹ ਜੀ ਭਰੋਮਜਾਰਾ ਦਾ ਦਿਲ ਤੋਂ ਸ਼ੁਕਰਾਨਾਂ ਕੀਤਾ।
ਸੂਦ ਵਿਰਕ ਨੇ ਕਿਹਾ ਕਿ ਉਹ ਆਸ ਕਰਦੇ ਹਨ ਇਸ ਕਿਤਾਬ ਅਤੇ ਗੀਤ ਨੂੰ ਵੀ ਸਰੋਤਿਆਂ ਦਾ ਭਰਪੂਰ ਪਿਆਰ ਮਿਲੇਗਾ। ਜਿਸ ਤਰ੍ਹਾਂ ਸਰੋਤਿਆਂ ਨੇ ਉਹਨਾਂ ਦੀ ਪਹਿਲੀ ਕਿਤਾਬ “ਸੱਚ ਦਾ ਹੋਕਾ” ਤੇ ਪਹਿਲੇ ਧਾਰਮਿਕ ਗੀਤ “ਮਾਂ ਮਈਆ ਤੇ ਜੈ ਹੋਵੇ” ਨੂੰ ਪਿਆਰ ਦਿੱਤਾ ਹੈ। ਲੇਖਕ ਲਈ ਸਰੋਤਿਆਂ ਦਾ ਪਿਆਰ ਹੀ ਉਸ ਦੀ ਅਸਲੀ ਪੂੰਜੀ ਹੁੰਦੀ ਹੈ। ਸੂਦ ਵਿਰਕ ਨੇ ਕਿਤਾਬ ਤੇ ਗੀਤ ਰਿਲੀਜ਼ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਸਖਸ਼ੀਅਤਾਂ ਅਤੇ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

Posted inਸਾਹਿਤ ਸਭਿਆਚਾਰ