ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਲਿਖਿਆ “ਸੰਤ ਮੰਗਲ ਦਾਸ ਜੀਓ ” ਧਾਰਮਿਕ ਗੀਤ ਪੰਜਾਬ ਦੇ ਪ੍ਰਸਿੱਧ ਗਾਇਕ ਪ੍ਰੀਤ ਬਲਿਹਾਰ ਨੇ ਡੇਰਾ ਈਸਪੁਰ ਵਿਖੇ ਸੰਤ ਮੰਗਲ ਦਾਸ ਜੀ ਬਰਸੀ ਸਮਾਗਮ ਵਿੱਚ ਗਾਇਆ। ਸੰਤਾਂ ਦੇ ਵਿਛੋੜੇ ਵਾਲੇ ਇਸ ਧਾਰਮਿਕ ਗੀਤ ਨੂੰ ਸੁਣ ਕੇ ਸੰਗਤਾਂ ਦੀਆਂ ਅੱਖਾਂ ਵਿੱਚ ਹੰਜੂ ਆ ਗਏ। ਗਾਇਕ ਪ੍ਰੀਤ ਬਲਿਹਾਰ ਨੇ ਕਿਹਾ ਕਿ ਗੀਤਕਾਰ ਮਹਿੰਦਰ ਸੂਦ ਵਿਰਕ ਨੇ ਇਸ ਗੀਤ ਦੇ ਹਰ ਇੱਕ ਬੋਲ ਵਿੱਚ ਸੰਤਾਂ ਦੇ ਵਿਛੋੜੇ ਦਾ ਦਰਦ ਪੇਸ਼ ਕੀਤਾ ਹੈ।ਸੂਦ ਵਿਰਕ ਨੇ ਗਾਇਕ ਪ੍ਰੀਤ ਬਲਿਹਾਰ ਜੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੀਤ ਬਲਿਹਾਰ ਜੀ ਨੇ ਵੀ ਬਹੁਤ ਹੀ ਮਿੱਠੀ ਆਵਾਜ਼ ਵਿੱਚ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਦਾ ਲਾਈਵ ਕਵਰੇਜ ਕਾਂਸ਼ੀ ਟੀ ਵੀ ਨੇ ਕੀਤਾ।

Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ