ਮੈਨੂੰ ਦਰ ਦਰਵਾਜ਼ਾ ਮੱਲਣ ਦੇ
ਉਹਦਾ ਦਰ ਦਰਵਾਜ਼ਾ ਮੱਲਣ ਦੇ
ਰੱਤ ਨਾਲ ਲਿਖਿਆ ਪ੍ਰੇਮ ਸੁਨੇਹਾ
ਮਾਹੀ ਦੇ ਵੱਲ ਘੱਲਣ ਦੇ।
ਨਜ਼ਰ ਸਵੱਲੀ ਹੋਵੇ ਉਹਦੀ
ਹਰ ਸਾਹ ਉਹਦੇ ਨਾਮ ਲਿਖਾਂ
ਦੁੱਖ ਦੇਵੇ, ਸੁਖ ਦੇਵੇ ਫਿਰ ਉਹ
ਬਸ ਖੁਸ਼ੀ ਨਾਲ ਝੱਲਣ ਦੇ।
ਛਿੱਲ ਕੇ ਪਿਆਰ ਦੀਆਂ ਗੰਦਲਾਂ
ਰਿੰਨਾ,ਵਿੱਚ ਮੈਂ ਦਿਲ ਦੇ ਹਾਰੇ ਵੇ
ਗਾੜਾ ਕਰਨ ਨੂੰ ਸਾਥ ਸੱਜਣ ਦਾ
ਪਾਉਣ ਧਿਆਨ ਦਾ ਅੱਲਣ ਦੇ।
ਬੇਰੰਗ ਲੱਗਦੀ ਦੁਨੀਆਂ ਦੇ ਵਿੱਚ
ਰੰਗਲਾ ਉਹਦਾ ਦਰ ਦਿਸਦਾ
ਸੱਤ ਰੰਗਾਂ ਦਾ ਚੋਲਾ ਪਾ ਕੇ
ਓਸੇ ਦਾ ਦਰ ਮੱਲਣ ਦੇ।

ਅੰਜੂ ਵ ਰੱਤੀ
