ਧੀਆਂ ਲਈ ਕਿਉਂ ਰੱਖੀਆਂ ਨੇ ਸੋਚਾਂ ਸੌੜੀਆਂ?
ਪੁੱਤਾਂ ਵਾਂਗ ਇਨ੍ਹਾਂ ਦੀਆਂ ਵੀ ਵੰਡੋ ਲੋਹੜੀਆਂ।
ਸਾਰੇ ਕੰਮ ਨੇ ਅੱਜ ਕੱਲ੍ਹ ਧੀਆਂ ਕਰਦੀਆਂ,
ਮਾਪਿਆਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰਦੀਆਂ।
ਜੱਗ ਦੀ ਜਣਨੀ, ਗੁਰੂ ਜੀ ਨੇ ਕਿਹਾ ਇਨ੍ਹਾਂ ਨੂੰ,
ਤੁਸੀਂ ਚੰਗਾ, ਮਾੜਾ ਬੋਲਦੇ ਹੋ ਜਿਨ੍ਹਾਂ ਨੂੰ।
ਪੁੱਤਾਂ ਨੂੰ ਚੰਗੇ ਕਹੋ ਨਾ ਇਨ੍ਹਾਂ ਸਾਮ੍ਹਣੇ,
ਇਨ੍ਹਾਂ ਨੂੰ ਪਿਆਰ ਕਰੋ ਪੁੱਤਾਂ ਸਾਮ੍ਹਣੇ।
ਪੇਕੇ ਛੱਡ ਇਹ ਨਵੇਂ ਘਰ ਵਸਾਉਂਦੀਆਂ,
ਜੇ ਕੋਈ ਸੱਦੇ, ਤਾਂ ਹੀ ਪੇਕੇ ਆਉਂਦੀਆਂ।
ਜੇ ਕੋਈ ਖਿਝੇ, ਫੁੱਲਾਂ ਵਾਂਗ ਮੁਰਝਾਉਂਦੀਆਂ,
ਸਾਰਿਆਂ ਨੂੰ ਸੋਚਾਂ ਵਿੱਚ ਪਾ ਜਾਂਦੀਆਂ।
ਉਂਝ ਇਹ ਨਾ ਕਿਸੇ ਦੇ ਸਿਰ ਆਉਂਦੀਆਂ,
ਪਰ ਲੋੜ ਪੈਣ ਤੇ ਫੌਲਾਦ ਬਣ ਜਾਂਦੀਆਂ।
ਧੀਆਂ ਲਈ ਕਿਉਂ ਰੱਖੀਆਂ ਨੇ ਸੋਚਾਂ ਸੌੜੀਆਂ?
ਪੁੱਤਾਂ ਵਾਂਗ ਇਨ੍ਹਾਂ ਦੀਆਂ ਵੀ ਵੰਡੋ ਲੋਹੜੀਆਂ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554