ਸੌਣ ਮਹੀਨਾ ਜੇ ਨਾ ਆਵੇ
ਸੋ ਸੋ ਸੁਕਰ ਮਨਾਵਾ
ਜੀ ਕਰਦਾ ਮੈ ਭੁੱਲ ਕੇ ਵੀ ਨਾ
ਇਸਦੇ ਦਰਸ਼ਨ ਪਾਵਾਂ
ਬਹੁਤ ਲਿਖਾਰੀ ਲਿਖਣ ਇਸ ਨੂੰ
ਏਹ ਛੇਤੀ ਆ ਜਾਵੇ
ਕੂ ਕੂ ਕਰਦੀ ਕੋਇਲ ਅੰਬਾ ਤੇ
ਮੋਰ ਵੀ ਪੈਲਾਂ ਪਾਵੇ
ਮੈਨੂੰ ਲਗਦਾ ਸੌਣ ਮਹੀਨਾ
ਹੁੰਦਾ ਬੜਾ ਕਲਿਹਣਾ
ਜਦ ਆ ਜਾਂਦਾ ਏ
ਮੈ ਸੋਚਦਾ ਏ ਮਗਰੋਂ ਨੀ ਲਹਿਣਾ
ਏਹ ਮਹੀਨਾ ਸਾਲ ਦੇ ਜਿੱਡਾ
ਮੈਨੂੰ ਲਗਦਾ ਰਹਿੰਦਾ
ਬਾਕੀ ਚੰਗਾ ਸਾਲ ਦੋਸਤੋ
ਲੰਘ ਜਾਂਦਾ ਏ ਵਿਹਦਾ
ਏਸ ਮਹੀਨੇ ਦੇ ਅੱਜ ਔਗਣ
ਸੁਣ ਲਓ ਯਾਰ ਪਿਆਰੇ
ਏਸ ਮਹੀਨੇ ਦੇ ਵਿਚ ਹੁੰਦੇ
ਦੁਖੀ ਗਰੀਬ ਵਿਚਾਰੇ
ਸੌਣ ਮਹੀਨੇ ਦੇ ਵਿੱਚ ਬਦਲ
ਜੱਦ ਹੈ ਮੀਂਹ ਵਰਸੌਦਾ
ਕੱਚੇ ਕੋਠੇ ਢਹਿ ਜਾਂਦੇ ਏ
ਪੱਕਿਆ ਨੂੰ ਚਮਕੋਂਦਾ
ਸਭ ਤੋਂ ਬੁਰੀ ਮੁਸੀਬਤ ਏ ਹੇ
ਮਜ਼ਦੂਰਾਂ ਤੇ ਆਉਂਦੀ
ਬਚਨ ਲਈ ਬਰਸਾਤ ਤੋਂ ਉਸਨੂੰ
ਥਾਂ ਨਾ ਕਿੱਤੋ ਥਿਆਉਦੀ
ਦੂਜਾ ਔਗਣ ਮੱਛਰ ਪੈਦਾ ਕਰਦਾ ਚਾਰ ਚੁਫੇਰੇ
ਏ ਲੋਕਾਂ ਨੂੰ ਸੌਣ ਨੀ ਦਿੰਦਾ
ਲੜਦਾ ਨਿੱਤ ਹਨੇਰੇ
ਮੱਛਰ ਨਾਲ ਬੁਖ਼ਾਰ ਹੋ ਜਾਂਦਾ
ਲੋਕ ਦੁਖੀ ਹੋ ਜਾਂਦੇ
ਕੋਲ ਡਾਕਟਰਾਂ ਦੇ ਜਾ ਜਾ ਕੇ
ਟੀਕੇ ਨਿੱਤ ਲਵਾਂਦੇ
ਨਾਲ ਪਸੀਨੇ ਕੱਪੜਿਆਂ ਦਾ
ਹਾਲ ਬੁਰਾ ਹੋ ਜਾਂਦਾ
ਕਿੰਨਾ ਚੰਗਾ ਕਪੜਾ ਹੋਵੇ
ਮਹੀਨਾ ਨਹੀਂ ਲਗਾਂਦਾ
ਸਬਜੀ ਦੀ ਵੀ ਜੜ੍ਹ ਕੱਢ ਦਿੰਦਾ
ਜੇ ਘੰਟਾ ਬਚ ਜਾਵੇ
ਜੋ ਮੌਕੇ ਤੇ ਖਾਦੀ ਜਾਦੀ
ਉਹੋ ਹੀ ਕੰਮ ਆਵੇ
ਇਸ ਮਹੀਨੇ ਦੇ ਵਿੱਚ ਹਾਈਆ ਲੋਕਾ ਨੂੰ ਹੋ ਜਾਂਦਾ
ਇਸ ਬਿਮਾਰੀ ਕੋਲੋ ਕੋਈ
ਵਿਰਲਾ ਜਾਨ ਛਡਾਂਦਾ
ਇਸ ਮਹੀਨੇ ਮਜ਼ਦੂਰਾਂ ਦੀ
ਰੁੱਕ ਜਾਂਦੀ ਮਜ਼ਦੂਰੀ
ਵਰਖਾ ਕਾਰਨ ਕੰਮ ਨਾ ਚੱਲੇ
ਬਣੇ ਮੁਸੀਬਤ ਪੂਰੀ
ਸਾਥੀਓ ਗਿਣ ਕੇ ਦੱਸ ਨੀ ਸਕਦਾ
ਔਗਣ ਹੋਰ ਬਥੇਰੇ
ਮਜਦੂਰਾ ਨੂੰ ਪਾ ਲੈਂਦੇ ਜੋਂ
ਚਾਰ ਚੁਫੇਰਿਓਂ ਘੇਰੇ
ਜੋਂ ਸ਼ਰਮਾਏਦਾਰ ਨੇ ਲੋਕੀਂ
ਇਸ ਦੀ ਖੁਸ਼ੀ ਮਨਾਉਦੇ
ਮੇਰੇ ਜਿਹੇ ਗਰੀਬ ਆਦਮੀ
ਇਸ ਤੋਂ ਹੈ ਘਬਰਾਉਂਦੇ
ਆਪਣੇ ਖਿਆਲ ਮੁਤਾਬਕ
ਤੇਜੇ ਸ਼ੌਕੀ ਕਰੀ ਲਿਖਾਈ
ਏਹੇ ਰੁੱਤ ਭਲੂਰ ਵਾਲਿਆ
ਮੈਨੂੰ ਰਾਸ ਨੀ ਆਈ

ਲੇਖਕ:- ਤੇਜ਼ਾ ਸਿੰਘ ਸ਼ੌਂਕੀ
ਪਿੰਡ ਤੇ ਡਾਕ ਭਲੂਰ,
ਜ਼ਿਲ੍ਹਾ ਮੋਗਾ ,ਪੰਜਾਬ