ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੋਭਾ(ਮਹਿਮਾ)ਸੁਣ,
ਉਹਨਾਂ ਦਾ ਪੁਜਾਰੀ ਬਣ ਗਿਆ,
ਮੈਂ ਸਿੱਖੀ ਸਰੂਪ ਧਾਰਨ ਕਰਦਾ ਹੋਇਆ,
ਕੇਸਾਧਾਰੀ, ਅੰਮ੍ਰਿਤਧਾਰੀ ਬਣ ਗਿਆ,
ਉਹਨਾਂ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਹੋਈਆਂ,
ਸੰਗਤਾਂ ਦੀ ਕਤਾਰ ਦਾ ਪਿਛਾੜੀ ਬਣ ਗਿਆ,
ਉਹਨਾਂ ਦੇ ਦਰ ‘ਤੇ ਲੈ ਕੇ ਜਾਣ ਵਾਲੀ ਗੱਡੀ ਦੀ,
ਸਵਾਰੀ ਬਣ ਗਿਆ,
ਸੱਚੀ-ਸੁੱਚੀ ਗੁਰਬਾਣੀਂ ਨੂੰ ਪੜ੍ਹਕੇ ਅਤੇ ਸੁਣਕੇ,
ਆਗਿਆਕਾਰੀ ਬਣ ਗਿਆ,
ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ ਮੰਨਦਾ ਹੋਇਆ,
ਸ਼ਾਕਾਹਾਰੀ ਬਣ ਗਿਆ,
ਉਹਨਾਂ ਦੇ ਵਿਖਾਏ ਹੋਏ ਕੌਤਕਾਂ ਨੂੰ ਪੜ੍ਹ ਕੇ,
‘ਦਿਲਸ਼ਾਨ’ ਵੀ ਲਿਖਾਰੀ ਬਣ ਗਿਆ।
ਦਿਲਸ਼ਾਨ, ਮੋਬਾਈਲ-9914304172
