ਸ੍ਰੀ ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਸਨ। ਆਪ ਜੀ ਦਾ ਜਨਮ 24ਸਤੰਬਰ1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਹੋਇਆ ਸੀ। ਆਪ ਜੀ ਪਿਤਾ ਦਾ ਹਰੀਦਾਸ ਅਤੇ ਮਾਤਾ ਦਇਆ ਕੌਰ ਜੀ। ਆਪ ਜੀ ਦਾ ਮੁੱਢਲਾ ਨਾਂ ਜੇਠਾ ਜੀ ਸੀ।
ਆਪ ਜੀ ਦਾ ਵਿਆਹ ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਹੋਇਆ ਸੀ। ਆਪ ਜੀ ਨੇ ਰਾਮਦਾਸਪੁਰਾ, ਅਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਸੀ ਆਪ ਜੀ ਨੂੰ 1574ਈਸਵੀ ਵਿਚ ਗੁਰਗੱਦੀ ਪ੍ਰਾਪਤ ਹੋਈ ਸੀ। ਆਪ ਜੀ ਨੇ ਸੰਤੋਖ਼ਸਰ ਅਤੇ ਅੰਮ੍ਰਿਤਸਰ ਨਾਂ ਦੇ ਦੋ ਸਰੋਵਰਾਂ ਦੀ ਖ਼ੁਦਾਈ ਵੀ ਕਰਵਾਈ ਸੀ।
ਗੁਰੂ ਰਾਮਦਾਸ ਜੀ ਨੇ ਸ਼ਬਦ ਨੂੰ ਕਮਾਇਆ ਹੈ। ਤੇ ਗੁਰੂ ਅਮਰਦਾਸ। ਵਾਲਾ ਪਾਸਾ ਉਹਨਾਂ ਢਿੱਲਾ ਨਹੀਂ ਪੈਣ ਦਿੱਤਾ।
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ।।
ਹੁਣ ਤਿਸੁ ਪਹਿ ਆਪੁ ਵੇਚਾਇਆ।।
ਮੈਂ ਆਪਣਾ ਆਪ ਵੇਚ ਦੇਵਾਂ ਗੁਰੂ ਜੀ ਤੇਰੇ ਦਰ ਤੇ।
ਸੁੱਖ ਦੇਵੇਂਗਾ ਤਾਂ ਵੀ ਤੇਰੀ ਆਰਾਧਨਾ ਕਰਨੀ ਹੈ। ਪਰ ਕ੍ਰਿਪਾ ਕਰੀ ਕਿਤੇ ਇਹ ਦਿਨ ਨਾ ਆ ਜਾਏ ।ਤੇਰਾ ਪੱਲਾ ਮੇਰੇ ਤੋਂ ਛੁਟਕ ਜਾਏ।
ਗੁਰੂ ਰਾਮਦਾਸ ਜੀ ਦੇ ਬਚਨ ਹਨ।
ਨਾਨਕ ਗਰੀਬ ਢਹਿ ਪੲ,ਹਾਂ ਦੁਆਰੈ ਹਰਿ ਮੇਲਿ ਲੈਹੁ ਵਡਿਆਈ।।
ਮੈਨੂੰ ਗਰੀਬ ਨੂੰ ਆਪਣੇ ਨਾਲ ਮਿਲਾ ਲਓ। ਇਹ ਹੈ ਗੁਰੂ ਰਾਮਦਾਸ ਜੀ ਦਾ ਸ਼ਬਦ ਕਮਾਉਣਾ। ਇਸ ਤੋਂ ਅੱਗੇ ਕਹਿਣ ਲੱਗੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਸੀਂ ਆਉਂਦੇ ਪੲ,ਏ ਹੋ । ਤੇਰੇ ਰਾਸਤੇ ਵਿਚ ਕੋਈ ਕਾਲੀਨ ਵਿਛਾਉਂਦਾ ਹੈ। ਕੋਈ ਸੋਹਣੇ ਕੱਪੜੇ ਵਿਛਾਉਂਦਾ ਹੈ ਪਰ ਮੈਂ ਸੋਚਦਾ ਹਾਂ ਮੇਰੇ ਸੱਚੇ ਪਾਤਸ਼ਾਹ ਮੈਂ ਆਪਣੀਆਂ ਅੱਖਾਂ ਕੱਢ ਕੇ ਤੇਰੀ ਚੱਲੀ ਦੇ ਥੱਲੇ ਰੱਖ ਦੇਵਾਂ
ਕਿਉਂ ਕਿ ਮੇਰੇ ਕੋਲ ਅੱਖਾਂ ਤੋਂ ਕੋਮਲ ਕੋਈ ਅੰਗ ਨਹੀਂ ਹੈ। ਗੁਰੂ ਰਾਮਦਾਸ ਜੀ ਨੇ ਸ਼ਬਦ ਕਮਾਇਆ। ਜਿਸ ਨੇ ਸ਼ਬਦ ਕਮਾਉਣਾ ਹੈ ਉਸਦੀ ਸ਼ੁਰੂਆਤ ਜੱਪ ਤੋਂ ਹੁੰਦੀ ਹੈ।
ਅਜ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18