ਮੈਂ ਸਾਹ ਦਿੰਦਾ ਹਾਂ ਤੇ ਤੁਸੀਂ ਸਾਹ ਖੋਹਦੇ ਹੋ?
ਮੈਂ ਜੀਵਨ ਦਿੰਦਾ ਹਾਂ ਤੇ ਤੁਸੀਂ ਜੀਵਨ ਲੈਂਦੇ ਹੋ?
ਕੌਣ ਕਰੇਗਾ ਨਿਆਂ ਸਾਡਾ?
ਭਲਾਈ ਦੇ ਬਦਲੇ ਦੁੱਖ ਮਿਲੇਗਾ,
ਸਾੜ ਕੇ ਮੈਨੂੰ ਕੀ ਮਿਲੇਗਾ?
ਆਪਣੀਆਂ ਪੀੜੀਆਂ ਦਾ ਨਾਸ਼ ਕਰੇਂਗਾ,
ਸਮਝ ਨਹੀਂ ਆਉਂਦੀ ਤੈਨੂੰ ਹਾਲੇ ਵੀ,
ਕਦ ਪੱਥਰ ਚੱਟ ਕੇ ਵਾਪਸ ਆਵੇਂਗਾ,
ਮੈਨੂੰ ਦੇ ਕੇ ਦੁੱਖਾਂ ਦੀਆਂ ਪੰਡਾਂ,
ਕਿੱਥੋਂ ਭਾਲੇਗਾ ਸੁੱਖਾਂ ਦੀਆਂ ਗੰਢਾਂ?
ਸਾੜ-ਸਾੜ ਕੇ ਮੇਰੇ ਸਭ ਪੱਤੇ,
ਕੀ ਮਿਲਿਆ ਤੈਨੂੰ.. ਰੂਹ ਨਾ ਕੰਬੇ,
ਜੜਾਂ ਤੱਕ ਸੇਕ ਮੈਨੂੰ ਲੱਗੇ,
ਮੈਂ ਰੋਵਾਂ.. ਪਰ ਚੀਖ ਨਾ ਸਕਾਂ,
ਦਰਦ ਬਿਆਨ ਕਰ ਕਿਸਨੂੰ ਦੱਸਾਂ,
ਦੁੱਖ ਮੇਰਾ ਮਹਿਸੂਸ ਕਿਉਂ ਨਹੀਂ ਹੁੰਦਾ?
ਵਾਤਾਵਰਨ ਦਾ ਮੈਂ ਵਣਜਾਰਾ,
ਕਾਹਨੂੰ ਬਣ ਗਿਆ ਹਾਂ ਵਿਚਾਰਾ।
ਹੋਂਦ ਮੇਰੀ… ਜੇ ਹੈ ਵਿੱਚ ਖ਼ਤਰੇ,
ਤੇਰੀ ਵੀ ਤਾਂ ਫਿਰ ਜ਼ਿੰਦਗੀ ਨਾ ਬਚੇ।
ਸੁਧਰ ਜਾ ਐ ਇਨਸਾਨ..!
ਦਗ਼ਾ ਨਾ ਮੇਰੇ ਨਾਲ਼ ਕਮਾ।
ਮੈਂ ਤੇਰੇ ਦੁੱਖ-ਸੁੱਖ ਦਾ ਸਾਥੀ,
ਸਮਝ ਮੈਨੂੰ ਵੀ ਜ਼ਿੰਦਗੀ ਦਾ ਭਾਗੀ।

ਪਰਵੀਨ ਕੌਰ ਸਿੱਧੂ
8146536200
