ਲੌਂਗੋਵਾਲ ਹਸਪਤਾਲ ਦਾ ਇੰਨਾਂ ਮਾੜਾ ਹਾਲ ਹੋਇਆ ਕਿ ਲੋਕ ਉਸ ਵਿੱਚ ਆਪਣੇ ਡੰਗਰ ਬੰਨਣ ਲੱਗ ਗਏ
ਆਮ ਗੱਲਾਂ ਸੁਨਣ ਨੂੰ ਮਿਲ ਜਾਂਦੀਆਂ ਹਨ ਕਿ ਜੇਕਰ ਕਿਸੇ ਨੇ ਆਪਦਾ ਮਰੀਜ਼ ਮਾਰਨਾ ਹੈ ਤਾਂ ਉਹ ਰਜਿੰਦਰਾ ਹਸਪਤਾਲ ਆਪਣੇ ਮਰੀਜ਼ ਨੂੰ ਲੈ ਕੇ ਚਲੇ ਜਾਓ ਉੱਥੋਂ ਮਾਰ ਕੇ ਲੈ ਆਉ
ਸੰਗਰੂਰ 19 ਜਨਵਰੀ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼ )
ਸਾਡੇ ਸੰਗਰੂਰ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸੰਗਰੂਰ ਜ਼ਿਲੇ ਦੇ ਲੋਕ ਸਭਾ ਹਲਕੇ ਦਾ ਪਿੰਡ ਲੌਂਗੋਵਾਲ ਬਹੁਤ ਵੱਡਾ ਪਿੰਡ ਹੈ। ਇਸ ਪਿੰਡ ਦੇ ਸਰਕਾਰੀ ਹਸਪਤਾਲ ਦੀ ਹਾਲਤ ਬਹੁਤ ਜਿਆਦੀ ਤਰਸਯੋਗ ਹੈ। ਸਰਕਾਰਾਂ ਆਉਂਦੀਆਂ ਰਹੀਆਂ, ਸਰਕਾਰਾਂ ਜਾਂਦੀਆਂ ਰਹੀਆਂ, ਸਰਕਾਰਾਂ ਬਣਦੀਆਂ ਰਹੀਆਂ, ਪਰ ਸਾਡੇ ਲੌਂਗੋਵਾਲ ਹਸਪਤਾਲ ਦਾ ਇੰਨਾਂ ਮਾੜਾ ਹਾਲ ਹੋਇਆ ਕਿ ਲੋਕ ਉਸ ਵਿੱਚ ਆਪਣੇ ਡੰਗਰ ਬੰਨਣ ਲੱਗ ਗਏ। ਇੰਨਾਂ ਬੁਰਾ ਹਾਲ ਹੈ ਕਿ ਕੋਈ ਉੱਥੇ ਡਾਕਟਰ ਨਹੀਂ, ਕੋਈ ਉੱਥੇ ਸੁਵਿਧਾ ਨਹੀਂ, ਕੋਈ ਉੱਥੇ ਮਸ਼ੀਨ ਨਹੀਂ। ਉੱਥੇ ਜੇਕਰ ਕੋਈ ਜਾਂਦਾ ਹੈ ਤਾਂ ਸਿਰਫ ਅਮਲੀ ਜਾਂਦੇ ਹਨ। ਉਹ ਵੀ ਉੱਥੇ ਜੀਭ ਵਾਲੀਆਂ ਗੋਲੀਆਂ ਲੈਣ ਜਾਂਦੇ ਹਨ। ਇਸ ਹਸਪਤਾਲ ਵਿੱਚ ਹੋਰ ਕਿਸੇ ਵੀ ਤਰਾਂ ਦਾ ਇਲਾਜ ਨਹੀਂ ਹੁੰਦਾ। ਕਿਸੇ ਤਰਾਂ ਦੀ ਕੋਈ ਦਵਾਈ ਨਹੀਂ ਮਿਲਦੀ। ਜੇਕਰ ਕਿਸੇ ਦੇ ਸੱਟ ਵੱਜ ਜਾਂਦੀ ਹੈ, ਉਹ ਜਦੋਂ ਸੱਟ ਦੀ ਦਵਾਈ ਲੈਣ ਵੀ ਜਾਂਦਾ ਜਾਂ ਟਾਂਕੇ ਲਗਾਉਣੇ ਪੈ ਜਾਣ ਤਾਂ ਉੱਥੋਂ ਰੈਫਰ ਹੀ ਕੀਤਾ ਜਾਂਦਾ ਮਰੀਜ਼ ਨੂੰ ਕਿਉਂਕਿ ਉੱਥੇ ਕੋਈ ਡਾਕਟਰੀ ਸਹੂਲਤ ਹੈ ਹੀ ਨਹੀਂ। ਉਹਨਾਂ ਨੂੰ ਰੈਫਰ ਕੀਤਾ ਜਾਂਦਾ ਹੈ ਸੰਗਰੂਰ। ਸੰਗਰੂਰ ਹਸਪਤਾਲ ਦਾ ਸਾਡਾ ਸਟਾਫ ਵੈਸੇ ਤਾਂ ਬਹੁਤ ਵਧੀਆ ਹੈ। ਸਾਡੇ ਐਸ.ਐਮ.ਓ ਸਾਹਿਬ ਬਹੁਤ ਵਧੀਆ ਹਨ। ਸਾਡੇ ਜਿੰਨੇ ਵੀ ਡਾਕਟਰ ਉੱਥੇ ਹਨ ਉਹ ਬਹੁਤ ਵਧੀਆ ਹਨ। ਪਰ ਉਹ ਵਿਚਾਰੇ ਵੀ ਕਰਣ? ਉਹ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਨ ਇਲਾਜ ਕਰਣ ਦੀ ਪਰ ਉਹਨਾਂ ਕੋਲ ਵੀ ਪੂਰੀ ਮਸ਼ੀਨਰੀ ਸਹੂਲਤ ਨਹੀਂ ਹੈ। ਜਦੋਂ ਉੱਥੇ ਵੀ ਮਰੀਜ਼ ਕੋਈ ਜਿਆਦਾ ਸੀਰੀਅਸ ਹਾਲਤ ਵਿੱਚ ਜਾਂਦਾ ਹੈ ਤਾਂ ਉਹ ਵੀ ਮਜਬੂਰਨ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਰੈਫਰ ਕਰ ਦਿੰਦੇ ਹਨ। ਸਾਡਾ ਮੁੱਖ ਰਜਿੰਦਰਾ ਹਸਪਤਾਲ, ਪਟਿਆਲਾ ਵੀ ਸਿਆਸਤ ਦੀ ਭੇਂਟ ਚੜ ਚੁੱਕਿਆ ਹੈ। ਹਸਪਤਾਲ ਦਾ ਬੁਰਾ ਹਾਲ ਹੈ ਪਰ ਉੱਥੋਂ ਦਾ ਸਟਾਫ ਬਹੁਤ ਵਧੀਆ ਪਰ ਹਸਪਤਾਲ ਦੀ ਹੋ ਰਹੀ ਬਦਨਾਮੀ ਕਰਕੇ ਉਹ ਵੀ ਮਜਬੂਰ ਹਨ। ਰਜਿੰਦਰਾ ਹਸਪਤਾਲ ਵਿਖੇ ਮੈਂ ਥੋੜੇ ਹੀ ਦਿਨ ਪਹਿਲਾਂ ਗਿਆ। ਉਥੋਂ ਦੇ ਹਾਲਾਤ ਦੇਖ ਕੇ ਮੈਂ ਮਜਬੂਰ ਹੋ ਗਿਆ ਨਾਕਾਮ ਸਿਸਟਮ ਖਿਲਾਫ ਅਵਾਜ਼ ਬੁਲੰਦ ਕਰਣ ਲਈ ਤਾਂ ਜੋ ਸ਼ਾਇਦ ਮੇਰੀ ਅਵਾਜ਼ ਨਾਲ ਸਰਕਾਰ ਦੇ ਕੰਨ ਖੁੱਲ ਜਾਣ। ਰਜਿੰਦਰਾ ਹਸਪਤਾਲ ਦੇ ਵਿੱਚ ਸਟਾਫ ਬਹੁਤ ਵਧੀਆ ਹੋਣ ਦਾ ਕਿ ਫਾਇਦਾ ਜੇਕਰ ਉਸ ਵਿੱਚ ਇਲਾਜ ਲਈ ਮਸ਼ੀਨਰੀ ਦੇ ਸਾਧਨ ਨਹੀਂ ਹੋਣ। ਹਸਪਤਾਲ ਵਿੱਚ ਲੋੜੀਂਦਾ ਸਟਾਫ ਵੀ ਨਾ ਪੂਰਾ ਹੋਵੇ। ਐਮਰਜੈਂਸੀ ਸਮੇਂ ਆਕਸੀਜਨ ਦੇ ਢੋਲ ਇੱਕਾ-ਦੁੱਕਾ ਮਜੂਦ ਕਰਮਚਾਰੀ ਆਪ ਹੀ ਚੁੱਕ ਕੇ ਭੱਜੇ ਫਿਰਦੇ ਹਨ। ਕਿਉਂਕੀ ਆਕਸੀਜਨ ਢੋਲ ਚੁੱਕਣ ਵਾਲਾ ਸਟਾਫ ਵੀ ਨਹੀਂ ਹੈ। ਜਿੰਨਾ ਕੁ ਸਟਾਫ ਹੈ ਉਹ ਵਿਚਾਰੇ ਆਪਦੀ ਪੂਰੀ ਕੋਸ਼ਸ਼ ਕਰਦੇ ਹਨ ਮਰੀਜ਼ ਨੂੰ ਬਚਾਉਣ ਦੀ ਪਰ ਕਈ ਵਾਰਡਾਂ ਵਿੱਚ ਆਕਸੀਜਨ ਸਮੇਂ ਸਿਰ ਨਹੀਂ ਪਹੁੰਚ ਪਾਉਂਦੀ ਫਿਰ ਡਾਕਟਰ ਵਿਚਾਰਾ ਵੀ ਕੀ ਕਰੇਗਾ? ਇੰਨ੍ਹਾਂ ਹਲਾਤਾਂ ਵਿੱਚ ਮਰੀਜ਼ ਕਿਸ ਤਰਾਂ ਬਚੇਗਾ? ਦੂਜੇ ਪਾਸੇ ਰਜਿੰਦਰਾ ਹਸਪਤਾਲ ਦੀ ਬਿਲਡਿੰਗ ਤਰਸਯੋਗ ਬਣੀ ਹੋਈ ਹੈ। ਉੱਥੇ ਕੋਈ ਲਿਫਟ ਦਾ ਖਾਸ ਪ੍ਰਬੰਧ ਨਹੀਂ ਹੈ। ਬਦਲਾਅ ਦੇ ਨਾਂ ਤੇ ਬਣੀ ਸਰਕਾਰ ਆਮ ਆਦਮੀ ਪਾਰਟੀ ਦੇ ਸਾਰੇ ਦਾਅਵੇ ਪੂਰੀ ਤਰਾਂ ਨਾਲ ਫੇਲ ਹੋ ਚੁੱਕੇ ਹਨ। ਉਥੋਂ ਦਾ ਐਮ.ਐਲ.ਏ ਵੀ ਪਟਿਆਲੇ ਦਾ ਹੀ ਹੈ, ਉਹ ਵੀ ਆਮ ਪਾਰਟੀ ਦਾ ਜਿੱਤਿਆ ਹੋਇਆ ਅਤੇ ਕਾਂਗਰਸ ਦਾ ਐਮ.ਪੀ ਜਿਹੜਾ ਧਰਮਵੀਰ ਗਾਂਧੀ ਹੈ ਜਿਹੜਾ ਆਪ ਖੁਦ ਇੱਕ ਡਾਕਟਰ ਹੈ। ਮੈਨੂੰ ਨਹੀਂ ਲੱਗਦਾ ਕਿ ਕਦੇ ਇੰਨ੍ਹਾਂ ਦੋਵਾਂ ਨੇ ਹਸਪਤਾਲ ਵਿੱਚ ਗੇੜ੍ਹਾ ਵੀ ਮਾਰਿਆ ਹੋਵੇਗਾ। ਦੂਜੇ ਪਾਸੇ ਧਰਮਵੀਰ ਗਾਂਧੀ ਦੇ ਆਪਦੇ ਹਸਪਤਾਲ ਦੇ ਵਿੱਚ 300 ਰੁਪਏ ਪਰਚੀ ਚਲਦੀ ਹੈ ਅਤੇ ਉਥੇ ਮਰੀਜ਼ਾਂ ਦੀ ਕਤਾਰ ਨਹੀਂ ਟੁੱਟਦੀ। ਮਾਫ ਕਰਨਾ ਇਹ ਗੱਲ ਕੌੜੀ ਜਰੂਰ ਹੈ ਪਰ ਸੱਚੀ ਹੈ ਜੋ ਮੈਨੂੰ ਕਹਿਣੀ ਪੈ ਰਹੀ ਹੈ। ਰਜਿੰਦਰਾ ਹਸਪਤਾਲ ਦੇ ਵਿੱਚ ਜਿੱਥੇ ਗਰੀਬ ਬੱਚੇ ਜਾਂਦੇ ਹਨ ਜਾਂ ਮਰੀਜ਼ ਜਾਂਦੇ ਹਨ ਜਾਂ ਸਾਡੀਆਂ ਭੈਣਾਂ ਜਾਂਦੀਆਂ ਹਨ। ਇਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ। ਇੰਨੇ ਵੱਡੇ ਲੀਡਰ ਭਾਜਪਾ ਦੇ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਪਰਨੀਤ ਕੌਰ ਉੱਥੋਂ ਦੇ ਰਹਿਣ ਵਾਲੇ ਹੋਣ ਤੇ ਪਟਿਆਲੇ ਦੇ ਰਜਿੰਦਰਾ ਹਸਪਤਾਲ ਦਾ ਇਹ ਹਾਲ ਹੋਵੇ ਇੰਨ੍ਹਾਂ ਸਭ ਲੀਡਰਾਂ ਲਈ ਸ਼ਰਮ ਦੀ ਗੱਲ ਹੈ। ਜਦੋਂ ਮੈਂ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਡਾਕਟਰਾਂ ਦਾ ਇਹ ਕਹਿਣਾ ਸੀ ਕਿ ਵੀਰੇ ਅਸੀਂ ਹਰ ਮਰੀਜ਼ ਦਾ ਇਲਾਜ ਤਾਂ ਕਰਨਾ ਚਾਹੁੰਦੇ ਹਾਂ ਪਰ ਸਹੂਲਤਾਂ ਦੀ ਘਾਟ ਹੋਣ ਦੇ ਕਾਰਨ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ। ਉਹ ਕਹਿੰਦੇ ਕਿ ਸਾਡੇ ਕੋਲ ਜਿਹੜਾ ਵੀ ਮਰੀਜ਼ ਆ ਜਾਵੇ ਅਸੀਂ ਉਸਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰਦੇ ਹਾਂ ਪਰ ਕਈ ਵਾਰ ਅਸੀਂ ਵੀ ਮਜਬੂਰ ਹੋ ਜਾਂਦੇ ਹਾਂ। ਮੈਂ ਉੱਥੇ ਦੇਖਿਆ ਕਿ ਨਵੇਂ ਮੁੰਡੇ-ਕੁੜੀਆਂ ਜੋ ਉੱਥੇ ਕੰਮ ਕਰ ਰਹੇ ਹਨ ਦਿਲੋਂ ਕੰਮ ਕਰਦੇ ਹਨ ਪਰ ਜਦੋਂ ਉਹਨਾਂ ਕੋਲ ਸਰਕਾਰ ਵੱਲੋਂ ਸੁਵਿਧਾ ਹੀ ਪੂਰੀ ਨਹੀਂ ਪਹੁੰਚ ਰਹੀ ਤਾਂ ਉਹ ਵੀ ਕੀ ਕਰ ਸਕਦੇ ਹਨ। ਆਮ ਗੱਲਾਂ ਸੁਨਣ ਨੂੰ ਮਿਲ ਜਾਂਦੀਆਂ ਹਨ ਕਿ ਜੇਕਰ ਕਿਸੇ ਨੇ ਆਪਦਾ ਮਰੀਜ਼ ਮਾਰਨਾ ਹੈ ਤਾਂ ਉਹ ਰਜਿੰਦਰਾ ਹਸਪਤਾਲ ਆਪਣੇ ਮਰੀਜ਼ ਨੂੰ ਲੈ ਕੇ ਚਲੇ ਜਾਓ ਉੱਥੋਂ ਮਾਰ ਕੇ ਲੈ ਆਉ। ਮੈਂ ਸਰਕਾਰ ਨੂੰ ਗੁਹਾਰ ਲਗਾਉਂਦਾ ਹਾਂ ਕਿ ਉਹ ਹਸਪਤਾਲ ਦੀਆਂ ਕਮੀਆਂ ਨੂੰ ਦੂਰ ਕਰੇ। ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਹਸਪਤਾਲਾਂ ਵੱਲ ਧਿਆਨ ਦੇਵੇ ਅਤੇ ਵਧੀਆ ਬਿਲਡਿੰਗਾਂ ਬਣਾਵੇ, ਉਹਦੇ ਵਿੱਚ ਸਟਾਫ ਪੂਰਾ ਕਰੇ, ਨਵੇਂ ਮੁੰਡੇ-ਕੁੜੀਆਂ ਪੜ੍ਹ ਕੇ ਡਿਗਰੀਆਂ ਹਾਂਸਲ ਕਰਕੇ ਨੌਕਰੀਆਂ ਨਾ ਮਿਲਣ ਕਰਕੇ ਬੇਰੁਜ਼ਗਾਰ ਧਰਨਿਆਂ ਤੇ ਬਹਿੰਦੇ ਫਿਰਦੇ ਹਨ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਰਜਿੰਦਰਾ ਹਸਪਤਾਲ ਦੇ ਨਾਲ-ਨਾਲ ਸਾਡੇ ਲੌਂਗੋਵਾਲ ਦੇ ਸਰਕਾਰੀ ਹਸਪਤਾਲ ਵੱਲ ਵੀ ਧਿਆਨ ਦਿੱਤਾ ਜਾਵੇ। ਮਾਨਯੋਗ ਅਮਨ ਅਰੋੜਾ ਜੀ ਹੁਣ ਤਾਂ ਪਾਰਟੀ ਵਿੱਚ ਪੰਜਾਬ ਦੇ ਪ੍ਰਧਾਨ ਵੀ ਹੁਣ ਬਣ ਗਏ ਹਨ ਅਤੇ ਇਥੋਂ ਦੇ ਐਮ.ਐਲ.ਏ ਵੀ ਹਨ। ਉਨਾਂ ਨੂੰ ਇਸ ਸਭ ਵੱਲ ਜਰੂਰ ਧਿਆਨ ਦੇਣਾ ਚਾਹਿਦਾ ਹੈ। ਇਹ ਰਾਜ ਭਾਗ ਦਾ ਕੀ ਪਤਾ ਅੱਗੇ ਆਉਣਾ ਹੈ ਕਿ ਨਹੀਂ ਆਉਣਾ। ਪਰ ਤੁਸੀਂ ਇਹੋ ਜਿਹੇ ਕੰਮ ਕਰ ਜੋ ਕਿ ਲੋਕ ਤੁਹਾਨੂੰ ਸਾਲੋਂ-ਸਾਲ ਯਾਦ ਕਰਨ।