ਸੰਗੀਤਕ ਖੇਤਰ ਆਪਣੀ ਮਿਹਨਤ ਸਦਕਾ , ਪੰਜਾਬੀ ਗੀਤਕਾਰੀ ਨਾਲ ਵਿਲੱਖਣ ਪਛਾਣ ਬਣਾਉਣ ਵਾਲੇ ਚਰਚਿਤ ਗੀਤਕਾਰ ਚਮਕੌਰ ਸਿੰਘ ਥਾਂਦੇਵਾਲ ਜੀ ਦਾ ਖੂਬਸੂਰਤ ਸ਼ਬਦਾਂ ਨਾਲ ਪਰੋਇਆਂ ਸਿੰਗਲ ਟਰੈਕ “ਸਰਾਬ” ਡੀ.ਜੇ ਵਾਲਿਆ ਦਾ ਪਹਿਲੀ ਪਸੰਦ ਬਣੇਗਾ। ਇਹ ਜਾਣਕਾਰੀ ਪਰਗਟ ਸਿੰਘ ਸੰਧੂ ਮਰਾੜ੍ਹ ਜੀ ਨੇ ਸੰਗੀਤਕ ਪੱਤਰਕਾਰ ਸ਼ਿਵਨਾਥ ਦਰਦੀ ਜੀ ਨਾਲ਼ ਗੱਲਬਾਤ ਕਰਦੇ ਸਮੇ ਦੱਸਿਆ ਕਿ ਗੀਤਕਾਰ ਚਮਕੌਰ ਥਾਂਦੇਵਾਲਾ ਜੀ ਦਾ ਲਿਖਿਆ ਨਵਾਂ ਸਿੰਗਲ ਟਰੈਕ ਪਿਛਲੇ ਦਿਨੀਂ ਰਲੀਜ਼ ਕਰ ਚੁੱਕੇ ਹਾਂ । ਜਿਸ ਨੂੰ ਹਰ ਵਰਗ ਤੋਂ ਰਜਵਾਂ ਪਿਆਰ ਮਿਲ ਰਿਹਾ ਹੈ ਤੇ ਕਾਫ਼ੀ ਚਰਚਾ ਵਿੱਚ ਚੱਲ ਰਿਹਾ ਹੈ। ਇਸ ਗ਼ੀਤ ਨੂੰ ਆਪਣੀ ਮਿੱਠੀ ਤੇ ਸੁਰੀਲੀ ਅਵਾਜ਼ ਨਾਲ਼ ਮਨਮੋਹਕ ਲਹਿਜੇ ਵਿੱਚ ਗਾਇਆ ਹੈ। ਪੰਜਾਬੀ ਲੋਕ ਗਾਇਕੀ ਖੂਬਸੂਰਤ ਭੱਲ ਸਥਾਪਿਤ ਕਰ ਚੁੱਕੇ ਲੋਕ ਗਾਇਕ ਜੱਸੀ ਘਾਰੂ ਜੀ ਨੇ। “ਸ਼ਰਾਬ” ਸਿੰਗਲ ਟਰੈਕ ਨੂੰ ਸੰਗੀਤਕ ਧੁੰਨਾ ਨਾਲ ਸ਼ਿੰਗਾਰਿਆ ਹੈ , ਪ੍ਰਸਿੱਧ ਸੰਗੀਤਕਾਰ ਪਰਵਿੰਦਰ ਪਿੰਦਾ ਜੀ ਨੇ। “ਡੀ ਪਿਕਸਲ ਸਟੂਡੀਓ” ਨੇ ਖੂਬਸੂਰਤ ਦਿਲ ਨੂੰ ਛੂਹ ਲੈਣ ਵਾਲਾ ਪੋਸਟਰ ਡਿਜਾਇਨ ਬਹੁਤ ਹੀ ਵਧੀਆ ਢੰਗ ਨਾਲ਼ ਤਿਆਰ ਕਰ , ਜਿਸ ਦੀ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ। ਇਸ ਗ਼ੀਤ ਨੂੰ “ਜੱਸ ਸਟੂਡੀਓ” ਲੇਬਲ ਹੇਠ ਵੱਡੇ ਪੱਧਰ ਤੇ ਰਲੀਜ਼ ਕੀਤਾ ਜਾ ਚੁੱਕਾ ਹੈ ਤੇ ਹਰ ਵਰਗ ਤੋਂ ਮਣਾ ਮੂੰਹੀ ਪਿਆਰ ਮਿਲ ਰਿਹਾ ਹੈ । ਸਾਡੀ ਸਾਰੀ ਹੀ ਟੀਮ ਤੁਹਾਡਾ ਪਿਆਰ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਬੱਸ ਤੁਸੀਂ ਏਸੇ ਤਰ੍ਹਾਂ ਹੀ ਪਿਆਰ ਬਖਸ਼ਦੇ ਰਹਿਣਾ, ਅਸੀਂ ਤੁਹਾਡੀ ਝੋਲ਼ੀ ਹੋਰ ਵੀ ਨਵੇਂ ਨਵੇਂ ਗੀਤਾਂ ਦੀ ਦਾਤ ਪਾਉਂਦੇ ਰਹੀਏ। ਅਖ਼ੀਰ ਵਿੱਚ ਗੱਲਬਾਤ ਕਰਦਿਆਂ ਪਰਗਟ ਸਿੰਘ ਸੰਧੂ ਮਰਾੜ੍ਹ ਜੀ ਨੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਕਿਹਾ ਕਿ ਹੇ ਵਾਹਿਗੁਰੂ ਜੀ ਸਾਰੀ ਦੁਨੀਆਂ ਤੇ ਹਮੇਸ਼ਾਂ ਹੀ ਮੇਹਰ ਦੀ ਨਿਗ੍ਹਾ ਬਣਾਈ ਰੱਖਣਾ ਤੇ ਸਭ ਦੀ ਝੋਲ਼ੀ ਖੁਸ਼ੀਆਂ ਨਾਲ਼ ਭਰਦੇ ਰਹਿਣਾ।
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392

