ਮਿੱਠਾ ਬੋਲੀਏ ਸਦਾ ਕਰੀਏ ਸਤਿਕਾਰ ਸਭ ਦਾ।
ਸਿਰ ਬਸ ਉਥੇ ਹੀ ਝੁਕਾਈਏ ਜਿਥੇ ਦਰ ਰੱਬ ਦਾ।
ਇੱਕ ਕਦੇ ਕਿਸੇ ਤਾਈਂ ਮਾੜੀ ਸਲਾਹ ਵੀ ਦੇਈਏ ਨਾ।
ਜਾਣ ਬੁੱਝ ਕਿਸੇ ਨੂੰ ਕੁਰਾਹੇ ਪਾਈਏ ਨਾ।
ਰਹੀਏ ਦੂਰ ਆਦਤ ਬੁਰੀ ਹੁੰਦੀ ਆ ਨਸ਼ੀਲੀ ਚਾਟ ਦੀ।
ਜੇ ਪੁਗਦੀ ਨਾ ਹੋਵੇ, ਰੀਸ ਕਰੀਏ ਨਾ ਕਿਸੇ ਲਾਟ ਦੀ।
ਸਵੇਰੇ ਸ਼ਾਮ ਢਿੱਡ ਭਰਨ ਜੋਗੀ ਰੋਟੀ ਹੋਵੇ ਜੋ ਦਿੰਦਾ ਬੰਦੇ ਨੂੰ।
ਬੁਰਾ ਭਲਾ ਆਖੀਏ ਨਾ ਆਪਣੇ ਕਦੇ ਕੰਮ ਧੰਦੇ ਨੂੰ।
ਖ਼ੁਸ਼ੀਆਂ ਆਪਣੇ ਲਈ ਭਾਵੇਂ ਨਿੱਤ ਢੇਰ ਮੰਗੀਏ।
ਭੁਲੀਏ ਨਾ ਕਦੇ ਸਰਬੱਤ ਦੇ ਭਲੇ ਦੀ ਵੀ ਖ਼ੈਰ ਮੰਗੀਏ।
ਲਾਈਏ ਨਾ ਦਾਗ਼ ਅਣਖਾਂ ਨੂੰ, ਰੱਖੀਏ ਜਾਗਦੀ ਜ਼ਮੀਰ ਨੂੰ।
ਜ਼ੁਲਮ ਜੇ ਹੱਦ ਮੁਕਾ ਦੇਵੇ ਹੱਥ ਪਾ ਰੱਖੀਏ ਸ਼ਮਸ਼ੀਰ ਨੂੰ।
ਜ..ਦੀਪ ਸਿੰਘ ‘ਦੀਪ’
ਪਿੰਡ- ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 98760-04714