ਬਿੜਕ ਨਾਲ ਸੌਣ ਚੰਗਾ।
ਸੁਭਾ ਵੇਲੇ ਨਾਹੁਣ ਚੰਗਾ
ਬੱਤ ਵੇਲੇ ਵਾਹੁਣ ਚੰਗਾ।
ਬੀਜ ਚੰਗੇ ਫੁੱਟਦੇ।
ਸ਼ਹਿਰਾਂ ਵਿੱਚ ਰਸ਼ ਚੰਗਾ।
ਰੱਸੇ ਨੂੰ ਹੁੰਦਾ ਕਸ ਚੰਗਾ।
ਮਿੱਠਾ ਹੋਵੇ ਰਸ ਚੰਗਾ।
ਕੋੜੇ ਨੂੰ ਥੁੱਕਦੇ।
ਪਿਆਰ ਦਾ ਬੋਲ ਚੰਗਾ।
ਪੂਰਾ ਪੂਰਾ ਤੋਲ ਚੰਗਾ।
ਵਿਆਹ ਵਿੱਚ ਢੋਲ ਚੰਗਾ।
ਹੁੰਦੇ ਜਾਂਨੀ ਬੁੱਕਦੇ।
ਬਿਸਤਰਾ ਨਰਮ ਚੰਗਾ।
ਕੀਤਾ ਜੋ ਕਰਮ ਚੰਗਾ।
ਹੁੰਦਾ ਉਹ ਧਰਮ ਚੰਗਾ।
ਜਿੱਥੋਂ ਪਾਪ ਧੁਪਦੇ।
ਜਾਗ ਨੂੰ ਸਵੇਰ ਚੰਗਾ।
ਮਰਦ ਦਲੇਰ ਚੰਗਾਂ।
ਪਾਪੀਆਂ ਹਨੇਰ ਚੰਗਾ।
ਜਿੱਥੇ ਉਹ ਲੁਕਦੇ।
ਮਾੜਿਆਂ ਤੋਂ ਪਾਸਾ ਚੰਗਾ।
ਖੁਸ਼ੀ ਵੇਲੇ ਹਾਸਾ ਚੰਗਾ।
ਲਾਉਣਾ ਗਾਸ਼ਾ ਚੰਗਾ।
ਮਾਰੇ ਜੋ ਭੁੱਖਦੇ।
ਪੱਤੋ, ਨੂੰ ਪਿਆਰ ਚੰਗਾ।
ਯਾਰ ਦਿਲਦਾਰ ਚੰਗਾ।
ਜਿੱਤ ਵੇਲੇ ਹਾਰ ਚੰਗਾ।
ਵੇਖ ਲੋਕ ਝੁਕਦੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417