ਫੇਸਬੁਕ ਵਟਸਐਪ ਨੂੰ ਲੋਕੀ ਆਖਦੇ ਤਾਂ ਹਨ ਭੈੜੀ ਸ਼ੈ ਹੈ, ਪਰ ਮੈਂ ਇੱਕ ਵਿਸ਼ਲੇਸ਼ਣ ਕੀਤਾ ਹੈ ਕਿ ਜੇਕਰ ਇਹ ਨਾ ਹੋਣ ਤਾਂ ਬਾਕੀਆਂ ਨੂੰ ਛੱਡੋ ਜਿਹੜੇ ਘਰ ਬੈਠੇ ਮਾਪੇ ਹਨ ਕਿਤੇ ਆ ਜਾ ਵੀ ਨਹੀਂ ਸਕਦੇ ਬੱਚਿਆਂ ਕੋਲ, ਅੱਜ ਦੇ ਸਮੇਂ ਵਿੱਚ ਸਮਾਂ ਹੀ ਨਹੀਂ ਮਾਪਿਆਂ ਨੂੰ ਦੇਣ ਦਾ ਤਾਂ ਉਹ ਕੀ ਕਰਣ, ਸਿਰਫ ਤੁਸੀਂ ਸੁਝਾਅ ਦੇਣਾ ਕਿ ਉਹਨਾਂ ਦਾ ਸਮਾਂ ਪਾਸ ਕਿਵੇਂ ਹੋਵੇ ,ਕਹਿਣ ਨੂੰ ਤਾਂ ਬੜੀ ਜਲਦੀ ਕਹਿ ਦਿੱਤਾ ਜਾਂਦਾ ਹੈ ਤੁਸੀਂ ਸਾਰਾ ਦਿਨ ਫੇਸਬੁਕ ਤੇ ਲੱਗੇ ਰਹਿੰਦੇ ਹੋ, ਪਰ ਜੇ ਇਹ ਨਾ ਹੋਵੇ ਤੇ ਤੁਸੀਂ ਸਮਾਂ ਕੱਢੋਗੇ ਆਪਣੇ ਮਾਪਿਆਂ ਕੋਲ ਬੈਠਣ ਦਾ, ਗੱਲਾਂ ਕਰਨ ਦਾ?
ਨਿੱਕੇ ਬੱਚਿਆਂ ਲਈ ਤਾਂ ਇਹ ਭੈੜੀ ਸ਼ੈ ਹੈ ,ਪਰ ਬਜ਼ੁਰਗਾਂ ਦੇ ਲਈ ਤਾਂ ਇਹ ਵਰਦਾਨ ਹੈ, ਕਿਉਂਕਿ ਇਹ ਅੱਜ ਦੀ ਹਕੀਕਤ ਹੈ ਕਿ ਬੱਚੇ ਦੂਰ ਨੌਕਰੀਆਂ ਕਰਦੇ ਹਨ ਬਾਹਰ ਸੈਟ ਹੋ ਗਏ ਹਨ ,ਇਹ ਵਿਚਾਰੇ ਕੀ ਕਰਨ ਪਿੱਛੋਂ ,ਇਹਨਾਂ ਕੋਲ ਕੋਈ ਚਾਰਾ ਨਹੀਂ ਹੈ, ਇਹਨਾਂ ਦੇ ਉੱਤੇ ਤਾਅਨੇ ਕਸਣੇ, ਤੁਸੀਂ ਤਾਂ ਸਾਰਾ ਦਿਨ ਵਿਹਲੇ ਹੋ ,ਇਹਦੇ ਉੱਤੇ ਹੀ ਲਗੇ ਰਹਿੰਦੇ ਹੋ, ਕੰਮ ਕਰਨ ਦੀ ਉਹਨਾਂ ਵਿੱਚ ਪਹਿਲੇ ਵਾਲੀ ਹਿੰਮਤ ਨਹੀਂ ਹੈ, ਤੁਸੀਂ ਆਪਣੇ ਆਪਣੇ ਘਰਾਂ ਵਿੱਚ ਸਾਰੇ ਚਲੇ ਗਏ ,ਕੁੜੀਆਂ ਆਪਣੇ ਵਿੱਚ ਚਲੇ ਗਈਆਂ, ਮੁੰਡੇ ਬਾਹਰ ਸੈੱਟ ਹੋ ਗਏ, ਪਹਿਲੇ ਵਾਲਾ ਸਮਾਂ ਤਾਂ ਨਹੀਂ ਰਿਹਾ, ਕਈ ਵਾਰ ਤਾਂ ਤੁਸੀਂ ਮਿਲਣ ਆਉਣ ਤੋਂ ਵੀ ਗੁਰੇਜ ਕਰ ਦਿੰਦੇ ਹੋ,ਕੀ ਜਾਣਾ ਹੈ ਵੀਡੀਓ ਕਾਲ ਹੀ ਕਰ ਲਓ, ਉਹ ਵੀ ਗ਼ਨੀਮਤ ਹੈ, ਇਹ ਨਹੀਂ ਤੁਸੀਂ ਘੁੰਮਣ ਫਿਰਨ ਜਾਂਦੇ ਹੀ ਨਹੀਂ, ਉਹ ਸਮਾਂ ਤੁਸੀਂ ਆਪਣੇ ਪਹਾੜੀ ਜਗਾਹ ਜਾਂ ਕਿਸੇ ਪਿਕਨਿਕ ਸਪਾਟ ਤੇ ਹੋਵੇ ਤਾਂ ਬਤੀਤ ਕਰਨਾ ਚਾਹੁੰਦੇ ਹੋ, ਇਸ ਵਾਸਤੇ ‘ਸੱਚ ਆਖਾਂ’ ਤਾਂ ਇਹ ਸ਼ੁਕਰ ਹੈ ਇਹ ਇਸ ਉਮਰ ਦੇ ਵਿੱਚ ਬਹੁਤ ਵੱਡਾ ਵਰਦਾਨ ਹੈ, ਕਿਉਂਕਿ ਤੁਹਾਡੇ ਕੋਲ ਸਮਾਂ ਹੀ ਨਹੀਂ ਪੜ੍ਨ ਦਾ ਤੇ ਜੇ ਸਮਾਂ ਹੋਵੇ ਪੜਨ ਦਾ ਤਾਂ ਜਵਾਬ ਜ਼ਰੂਰ ਦੇਣਾ।
ਕੰਵਲਜੀਤ ਕੌਰ।