ਮੁੱਲ ਦੁਨੀਆਂ ਚ ਸੱਚੇ ਹੋਣ ਦਾ ਜਾ ਤਾਰੀ
ਨੀਵਾਂ ਵਿਖਾਉਣ ਦੀ ਜੰਗ ਤੂੰ ਜਾ ਹਾਰੀ।
ਤੇਰੀ ਸੋਚ ਤੇ ਕਦਰਾਂ ਕੀਮਤਾਂ ਦਾ ਕੀ ਮੁੱਲ
ਤੇਰੀ ਸੱਚਾਈਆਂ ਦਾ ਝੂਠ ਨਾਲ ਕੀ ਤੁੱਲ।
ਤੇਰੇ ਜੋਸ਼ ਭਰੇ ਜਜ਼ਬੇ ਨੂੰ ਵੈਰੀ ਤੋੜਨਗੇ
ਤੂੰ ਬੇਸ਼ੱਕ ਕਾਰਜ ਸਵਾਰ ਤੈਨੂੰ ਮੋੜਨਗੇ।
ਤੇਰੇ ਵਰਗੇ ਕਿਰਦਾਰਾਂ ਦੀ ਕਰਦੇ ਭਾਲ
ਤੈਨੂੰ ਫਾਹੁਣਾ ਤੇ ਢਾਉਣਾ ਬੁਣਦੇ ਜਾਲ।।
ਸੱਜਣੋ ਕਿਤੇ ਭੁੱਲੇ ਭਟਕੇ ਅੰਦਰ ਪਾ ਝਾਤ
ਦਿੱਤਾ ਸਭ ਰੱਬ ਤੇਰੀ ਮੇਰੀ ਕੀ ਔਕਾਤ।
ਦਵੇਸ਼ ਦੀ ਭੱਠੀ ਵਿੱਚ ਤੂੰ ਆਤਮਾ ਤਾਈ
ਬੇਸ਼ੱਕ ਮੈਂ ਗਲਤ ਵਸੇ ਮੇਰੇ ਅੰਦਰ ਸਾਈ।
ਬਾਹਰ ਛੱਡ ਮੈਲੇ ਮਨ ਦੀ ਤੂੰ ਕਰ ਸਫਾਈ
ਖੇਡ ਰੱਬ ਦੀ ਬਖਸ਼ੇ ਨਿੰਦਿਆਂ ਵਡਿਆਈ
ਸੁਰਿੰਦਰਾ ਇਸ ਜਹਾਨ ਦੀਆਂ ਗੱਲਾਂ ਛੱਡ
ਅੰਦਰ ਵੱਸਦੇ ਵਿਕਾਰਾਂ ਦਾ ਤੂੰ ਫਾਹਾ ਵੱਢ।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।

