ਰੇਲਗੱਡੀ ਦਾ ਠਹਿਰਾ ਜੈਤੋ ਵਿਖ਼ੇ ਕਰਨ ਲਈ ਕੇਂਦਰ ਸਰਕਾਰ ਤੋਂ ਕੀਤੀ ਮੰਗ
ਕੋਟਕਪੂਰਾ, 14 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰ ਸਰਕਾਰ ਅਤੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਫਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਤੱਕ ਸਿੱਧੀ ਰੇਲ ਗੱਡੀ ਸ਼ੁਰੂ ਕਰਨ ਦੇ ਫੈਸਲੇ ਨੂੰ ਸਲਾਘਾਯੋਗ ਦੱਸਦਿਆਂ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਨੇ ਰੇਲਵੇ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਅਤੇ ਭਾਰਤ ਸਰਕਾਰ ਤੋਂ ਪੂਰਜੋਰ ਮੰਗ ਕੀਤੀ ਕਿ ਵਿਧਾਨ ਸਭਾ ਹਲਕਾ ਜੈਤੋ ਅੰਦਰ ਪੈਂਦੇ ਪਿੰਡਾਂ ਵਿੱਚੋਂ ਸਿੱਖ ਸੰਗਤ ਲਈ ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜੈਤੋ ਸ਼ਹਿਰ ਸਟੇਸ਼ਨ ‘ਤੇ ਠਹਿਰਾ ਰੱਖਿਆ ਜਾਵੇ! ਪੰਜਗਰਾਈ ਨੇ ਅੱਜ ਕੋਟਕਪੁਰਾ ਵਿਖੇ ਇਸ ਟਰੇਨ ਨੂੰ ਪਹੁੰਚਣ ‘ਤੇ ਸਵਾਗਤ ਕੀਤਾ ਅਤੇ ਡਰਾਈਵਰ ਦਾ ਮੂੰਹ ਮਿੱਠਾ ਵੀ ਕਰਵਾਇਆ ਸੀ। ਇਸ ਸਮੇਂ ਉਹਨਾਂ ਇਹ ਵੀ ਮੰਗ ਕੀਤੀ ਕਿ ਜੈਤੋ ਸ਼ਹਿਰ ਅੰਦਰ ਇਕ ਬਹੁਤ ਮੇਜਰ ਤੇ ਮੁੱਖ ਮੰਗ ਹੈ ਕਿ ਇਥੋਂ ਰੇਲਵੇ ਫਾਟਕ ਨੂੰ ਓਵਰਬਿਰਜ ਬਣਾ ਕੇ ਲੋਕਾਂ ਦੀ ਮੁਸ਼ਕਿਲ ਨੂੰ ਹੱਲ ਕੀਤਾ ਜਾਵੇ! ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਇਸ ਟਰੇਨ ਰਾਹੀਂ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਆਉਣ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਬਹੁਤ ਸ਼ੁਭ ਸੁਨੇਹਾ ਹੈ, ਜਦਕਿ ਪਹਿਲਾਂ ਦੂਰ ਦੁਰਾਡੇ ਸ਼ਹਿਰਾਂ ਤੋਂ ਵਾਰ ਵਾਰ ਗੱਡੀਆਂ ਬਦਲਨੀਆਂ ਪੈਂਦੀਆਂ ਸੀ! ਉਹਨਾਂ ਕਿਹਾ ਕਿ ਜਲਦ ਹੀ ਅਗਲੇ ਹਫਤੇ ਇੱਕ ਰੇਲਵੇ ਮੰਤਰਾਲਾ ਦਾ ਅਤੇ ਕੇਂਦਰ ਸਰਕਾਰ ਵੱਲੋਂ ਹਿੰਦੂ ਭਾਈਚਾਰੇ ਲਈ ਹਰਿਦੁਆਰ ਲਈ ਵੀ ਟਰੇਨ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਫਿਰੋਜਪੁਰ ਤੋਂ ਦਿੱਲੀ ਤੱਕ ਜਾਣ ਵਾਲੀ ਜਨਤਾ ਟਰੇਨ ਜੋ ਪਹਿਲਾਂ 2020 ਦੇ ਵਿੱਚ ਬੰਦ ਕਰ ਦਿੱਤੀ ਸੀ, ਉਸ ਨੂੰ ਦੁਬਾਰਾ ਚਾਲੂ ਕੀਤਾ ਜਾਵੇ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਵੱਡੀ ਸਹਾਇਤਾ ਅਤੇ ਇਲਾਕੇ ਦੇ ਵਪਾਰੀਆਂ ਨੂੰ ਰਾਹਤ ਮਿਲੇਗੀ ਪੰਜ਼ਗਰਾਈ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਸਾਰੇ ਧਰਮਾਂ ਲਈ ਵੱਖ ਵੱਖ ਸਥਾਨਾਂ ਦੇ ਦਰਸ਼ਨ ਕਰਨ ਲਈ ਟਰੇਨਾਂ ਚਲਾਈਆਂ ਜਾ ਰਹੀਆਂ ਹਨ! ਉਹਨਾਂ ਉਥੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਧੁਨਿਕ ਤਕਨੀਕ ਦੀਆਂ ਟਰੇਨਾਂ ਵੀ ਪੰਜਾਬ ਤੋਂ ਦਿੱਲੀ ਸ਼ੁਰੂ ਕਰ ਦਿੱਤੀਆਂ ਹਨ।