ਹਰ ਇੱਕ ਮੁੰਡਾ ਗਲਤ ਨਹੀਂ ਹੁੰਦਾ।
ਪਤਾ ਨਹੀਂ ਕਿਉਂ ਨਾ ਸਮਝੇ ਏ ਦੁਨੀਆਂ।।
ਸਹੁਰੇ ਘਰ ਦਾ ਭੇਤ ਮਾਪਿਆਂ ਕੰਨੀਂ ਪਾ ਕੇ,
ਮਾਂ ਪਿਉ ਕੋਲੋ ਦਖ਼ਲ ਅੰਦਾਜ਼ੀ ਕਰਵਾ ਕੇ,
ਸਹੁਰੇ ਘਰ ਚ ਕਲੇਸ਼ ਪਵਾਉਣ ਕੁੱਝ ਕੁੜੀਆਂ।
ਹਰ ਇੱਕ ਮੁੰਡਾ ਗਲਤ ਨਹੀਂ ਹੁੰਦਾ।
ਪਤਾ ਨਹੀਂ ਕਿਉਂ ਨਾ ਸਮਝੇ ਏ ਦੁਨੀਆਂ।।
ਝੂਠੇ ਬੇਬੁਨਿਆਦ ਇਲਜ਼ਾਮ ਲਗਾ ਕੇ,
ਮੁੰਡਿਆਂ ਹੱਥ ਲਵਾਉਣ ਹੱਥਕੜੀਆਂ,
ਕੁੱਝ ਨਵ ਵਿਆਹੀਆਂ ਅੱਜ ਦੀਆਂ ਕੁੜੀਆਂ।
ਹਰ ਇੱਕ ਮੁੰਡਾ ਗਲਤ ਨਹੀਂ ਹੁੰਦਾ।
ਪਤਾ ਨਹੀਂ ਕਿਉਂ ਨਾ ਸਮਝੇ ਏ ਦੁਨੀਆਂ।।
ਬੇਵਜਹ ਦੇ ਝੂਠੇ ਮੁੱਕਦਮੇ ਕੇਸ ਕਰ ਕੇ,
ਬਜ਼ੁਰਗ ਸੱਸ ਸਹੁਰੇ ਨੂੰ ਨੀਂਵਾ ਦਿਖਾ ਕੇ,
ਪਤੀ ਨੂੰ ਕੋਰਟ ਦੇ ਗੇੜੇ ਲਵਾਉਣ ਕੁੱਝ ਕੁੜੀਆਂ।
ਹਰ ਇੱਕ ਮੁੰਡਾ ਗਲਤ ਨਹੀਂ ਹੁੰਦਾ।
ਪਤਾ ਨਹੀਂ ਕਿਉਂ ਨਾ ਸਮਝੇ ਏ ਦੁਨੀਆਂ।।
ਸੂਦ ਵਿਰਕ ਇੱਕ ਵੱਖਰਾ ਪਹਿਲੂ ਲਿੱਖ ਕੇ,
ਮੁੰਡਿਆਂ ਦਾ ਲੁੱਕਿਆ ਪੱਖ ਬਿਆਨ ਕਰ ਕੇ,
ਸੱਚ ਦਾ ਹੋਕਾ ਖਰਿਆ ਸੁਣ ਲੈਣ ਕੁੱਝ ਕੁੜੀਆਂ।
ਹਰ ਇੱਕ ਮੁੰਡਾ ਗਲਤ ਨਹੀਂ ਹੁੰਦਾ।
ਪਤਾ ਨਹੀਂ ਕਿਉਂ ਨਾ ਸਮਝੇ ਏ ਦੁਨੀਆਂ।।
ਲੇਖਕ ਮਹਿੰਦਰ ਸੂਦ ਵਿਰਕ
ਸੰਪਰਕ – 9876666381