ਤੱਕ ਤਸਵੀਰਾਂ ਹਾੜੇ ਪਾਵੇੰਗਾ
ਮੈੰ ਵਾਪਸ ਫੇਰ ਨਾ ਆਵਾਂਗਾ
ਫੁੱਲ ਬੇਬੱਸ ਯਾਰ ਚੜਾਵੇੰਗਾ
ਬਿਨਾ ਖੁਸ਼ਬੂ ਰਹਿ ਜਾਵਾਂਗਾ
ਮੈੰ ਨੀ ਹੋਣਾ ਜ਼ਿਕਰ ਹੋਊਗਾ
ਮੇਰਾ ਕਾਹਤੋੰ ਫਿਕਰ ਹੋਊਗਾ
ਸਭ ਅੱਖਰ ਗੰਗਾ ਨੇ ਛੰਡਣੇ
ਹਰੇਕ ਪੰਨਾ ਸਿਫਰ ਹੋਊਗਾ
ਕੀ ਪੜੇੰਗਾ ਤੇ ਕੀ ਪੜਾਵੇੰਗਾ
ਬੇਲਫਜ਼ੀ ਬੋਲੀ ਮੈੰ ਪਾਵਾਂਗਾ
ਹਰ ਸਾਕ ਰੰਗ ਦਿਖਾਵੇਗਾ
ਟੱਬਰ ਤੇਰੇ ਤੋੰ ਭੈਅ ਖਾਵੇਗਾ
ਠੰਡੀ ਹਵਾ ਤੂੰ ਪੁੱਤ ਤੋੰ ਵਾਰੀ
ਓਹ ਸਿਵੇ ਨੂੰ ਅੱਗ ਲਾਵੇਗਾ
ਫੁੱਲ ਚੁਗਣੇ ਤਾਂ ਪਛਤਾਵੇੰਗਾ
ਨਜ਼ਮ ਤੇਰੀ ਫਿਰ ਗਾਵਾਂਗਾ
ਤ੍ਰੇਹ ਹਾਰ ਫੋਟੋ ਦੇ ਹਾਰ ਬਣੇ
ਦੂਰ ਬੈਠੇ ਜੋ ਪਰਿਵਾਰ ਬਣੇ
ਅਰਥੀ ਪਿੱਛੇ ਰੌਣਕ ਚੰਦਨਾਂ
ਓਹੀ ਮੁਰਦਾ ਦਿਲਦਾਰ ਬਣੇ
ਯਕੀਨਨ ਚੰਦਨ ਤੂੰ ਆਵੇੰਗਾ
ਮੈੰ ਸ਼ਾਇਰ ਗੀਤ ਸੁਣਾਵਾਂਗਾ

ਚੰਦਨ ਹਾਜੀਪੁਰੀਆ
pchauhan5572@gmail.com