ਖ਼ੰਜਰ-ਜਮੂਰਾਂ ਤੇ,
ਔਜ਼ਾਰਾਂ ਵਲੋਂ
ਜੇਕਰ—ਭਰੀ,
ਅਦਾਲਤ ਵਿੱਚ
ਸਰੇ-ਆਮ,
ਗਵਾਹੀ ਭਰੀ ਜਾਵੇ,
ਫਿਰ ਤਾ ਪਤਾ ਹੀ
ਚੱਲ ਜਾਏਗਾ,
ਕਿ, ਕੀ ਕੀ, ਬੀਤੀ ਸੀ
ਪੇਟ-ਵਿੱਚ ਪਲ—ਰਹੀਆਂ
ਬੇ-ਕਸੂਰ—ਬੇ-ਸੁੱਧ
ਬੱਚੀਆਂ ਦੇ ਭਰੂਣਾਂ ਨਾਲ
ਕਹੀ-ਕੁਹਾੜੀ ਤੇ
Saw mill ਦੇ
ਆਰਿਆਂ ਨੂੰ—ਜੇਕਰ
ਚਾਰ ਬੰਦਿਆਂ ਦੇ ਵਿੱਚ,
ਖੜਾ ਕਰਕੇ ਪੁੱਛਿਆ ਜਾਵੇ,
ਕਿ, ਤੁਸੀ ਕੀ ਕੀ—ਜ਼ੁਲਮ
ਕਹਿਰ, ਸਿਤਮ ਢਾਹੇ ਸਨ
ਧਰਤੀ ਮਾਂ ਦੀ ਬੁੱਕਲ਼ ਵਿੱਚ
ਖੜੇ ਹਰੇ ਭਰੇ ਰੁੱਖਾਂ ਦੇ ਨਾਲ🌲
ਜੇਕਰ,
ਕਸਮ ਖਵਾ ਕੇ
ਜਾਂ ਫਿਰ
ਸੱਚ ਬੁਲਾਉਣ ਵਾਲੀ
ਮਸ਼ੀਨ ਦੇ ਉੱਤੇ ਪਾ ਕੇ
ਪੁੱਛ—ਪੜਤਾਲ
ਜਿਹੀ ਕੀਤੀ ਜਾਵੇ
ਸਾਡੇ ਦੇਸ ਦੇ ਨੇਤਾਵਾਂ ਦੀ’
ਉਹਨਾਂ ਨੂੰ ਪੁੱਛਿਆ ਜਾਵੇ
ਕਿ—-ਕੌਣ—-ਕੌਣ
ਕਿੰਨੇ ,ਚ ਵਿਕਿਆ ਸੀ,
ਤੇ ਕਿੰਨੇ—ਕਿੰਨੇ ਦੇ ਵਿੱਚ
ਸੌਦਾ ਤਹਿ ਹੋਇਆ ਸੀ..?
ਜਦ ਘਿਓ ਸੱਕਰ ਹੋ ਕੇ
ਇਕ ਟੇਬਲ ਤੇ ਬਹਿ ਕੇ
ਤੁਸੀ—-ਜਸ਼ਨ ਮਨਾਏ ਸੀ
ਭ੍ਰਿਸ਼ਟ-ਚਾਰੀਆਂ ਲੋਕਾਂ ਦੇ ਨਾਲ
ਦੀਪ ਰੱਤੀ ✍️


🙏🌷🙏