ਅੱਜ ਹੋਲੀ ਦਾ ਤਿਉਹਾਰ ਹੈ ਆਇਆ,
ਕੱਠੇ ਹੋ ਕੇ ਇਸ ਨੂੰ ਆਉ ਮਨਾਈਏ।
ਅੱਜ ਕੱਲ੍ਹ ਕੱਪੜੇ ਮਹਿੰਗੇ ਬਹੁਤ ਨੇ,
ਲਾਹ ਇਨ੍ਹਾਂ ਨੂੰ, ਪੁਰਾਣੇ ਕੱਪੜੇ ਪਾਈਏ।
ਆਉ ਕੱਠੇ ਹੋ ਕੇ ਦੁਕਾਨ ਤੇ ਚੱਲੀਏ,
ਉੱਥੋਂ ਪਿਚਕਾਰੀਆਂ ਤੇ ਰੰਗ ਲਿਆਈਏ।
ਲਾਲ, ਹਰਾ ਤੇ ਨੀਲਾ ਰੰਗ ਘੋਲ ਪਾਣੀ ‘ਚ,
ਭਰ ਪਿਚਕਾਰੀਆਂ ਇੱਕ, ਦੂਜੇ ਤੇ ਪਾਈਏ।
ਜੇ ਕਰ ਕਿਸੇ ਤੇ ਰੰਗ ਜ਼ਿਆਦਾ ਪੈ ਜਾਵੇ,
ਹੱਸ,ਹੱਸ ਕੇ ਉਸ ਦਾ ਗੁੱਸਾ ਘਟਾਈਏ।
ਅਸੀਂ ਸਾਰੇ ਭਾਈ, ਭਾਈ ਹਾਂ ਮਿੱਤਰੋ,
ਸਭ ਤੱਕ ਇਹ ਸੰਦੇਸ਼ ਪਹੁੰਚਾਈਏ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼ਹੀਦ ਭਗਤ ਸਿੰਘ ਨਗਰ)
ਪਿੰਨ 144526
ਫੋਨ 9915803554
