ਪੈਂਦੀ ਆ ਬਾਰਸ਼ ਹੁਣ, ਹੋਰ
ਕਿੰਨੇ ਦਿਨ ਪੈਣੀ,
ਇਸ ਗੱਲ ਦਾ ਕਿਸੇ ਨੂੰ ਕੋਈ
ਅਨੁਮਾਨ ਨੀਂ।
ਟੁੱਟ ਚੱਲੇ ਪੁਲ ਬੰਦ ਹੋਏ ਰਾਹ
ਸਾਰੇ,
ਕਿਹੜਾ ਉਹ ਪਿੰਡ ਸ਼ਹਿਰ ਜਿੱਥੇ
ਹੋਇਆ ਨੁਕਸਾਨ ਨੀਂ।
ਘਰ, ਪਸ਼ੂ, ਡੰਗਰ ਕਈ ਥਾਈਂ
ਰੁੜ ਚੱਲੇ,
ਦੱਸੋਂ! ਕਿਹੜਾ ਉਹ ਬੰਦਾ ਜਿਹੜਾ
ਪ੍ਰੇਸ਼ਾਨ ਨੀਂ।
ਰੱਬ ਦਿਆ ਰੰਗਾਂ ਨੂੰ ਕੌਣ ਜਾਣੇ
‘ਹਰਪ੍ਰੀਤ’,
ਜਿਹੜਾ ਕਹੇ ਮੈਨੂੰ ਪਤਾ ਐਸਾ ਕੋਈ
ਭਗਵਾਨ ਨੀਂ,
ਹਰਪ੍ਰੀਤ ਪੱਤੋ